ਸਪੋਰਟਸ ਡੈਸਕ— ਕੁਝ ਦਿਨਾਂ ਪਹਿਲਾਂ ਆਪਣੇ ਪਿਤਾ ਨੂੰ ਗੁਆਉਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਉਨ੍ਹਾਂ ਦੀ ਪਤਨੀ ਨੁਪੁਰ ਨਾਗਰ ’ਚ ਕੋਵਿਡ-19 ਨਾਲ ਇਨਫ਼ੈਕਟਿਡ ਹੋਣ ਦੇ ਲੱਛਣ ਪਾਏ ਗਏ ਹਨ। ਕੋਰੋਨਾ ਦੇ ਲੱਛਣ ਸਾਹਮਣੇ ਆਉਣ ਦੇ ਬਾਅਦ ਭੁਵਨੇਸ਼ਵਰ ਤੇ ਉਸ ਦੀ ਪਤਨੀ ਸਾਵਧਾਨੀ ਦੇ ਤੌਰ ’ਤੇ ਮੇਰਠ ’ਚ ਆਪਣੇ ਘਰ ’ਤੇ ਇਕਾਂਤਵਾਸ ’ਚ ਚਲੇ ਗਏ ਹਨ।
ਇਹ ਵੀ ਪੜ੍ਹੋ : ਜਨਮ ਦਿਨ ਸਪੈਸ਼ਲ : ਕਾਰਤਿਕ ਨੇ ਗੁੱਸੇ ’ਚ 8 ਗੇਂਦਾਂ ’ਤੇ ਬਣਾਈਆਂ 29 ਦੌੜਾਂ, ਜਿੱਤਵਾਈ ਸੀ ਨਿਦਾਸ ਟਰਾਫੀ
ਇਸ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਦੀ ਮਾਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਮਾਂ ਦੀ ਰਿਪੋਰਟ ਦੇ ਬਾਅਦ ਪਰਿਵਾਰ ਦਾ ਵੀ ਟੈਸਟ ਹੋਇਆ ਤੇ ਰਿਪੋਰਟ ਨੈਗੇਟਿਵ ਆਈ ਸੀ। ਪਿਛਲੇ ਮਹੀਨੇ ਇਸ ਭਾਰਤੀ ਤੇਜ਼ ਗੇਂਦਬਾਜ਼ ਨੇ ਕੈਂਸਰ ਕਾਰਨ ਆਪਣੇ ਪਤੀ ਕਿਰਨ ਪਾਲ ਸਿੰਘ ਨੂੰ ਗੁਆ ਦਿੱਤਾ ਸੀ। ਉਹ 63 ਸਾਲਾਂ ਦੇ ਸਨ।
ਭੁਵਨੇਸ਼ਵਰ ਨੂੰ ਇੰਗਲੈਂਡ ਦੌਰੇ ਲਈ ਟੀਮ ’ਚ ਦੇਖਿਆ ਜਾ ਰਿਹਾ ਸੀ ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ ਜੁਲਾਈ ’ਚ ਸ਼੍ਰਲੰਕਾ ਦੌਰੇ ਲਈ ਉਨ੍ਹਾਂ ਦੇ ਟੀਮ ’ਚ ਹੋਣ ਦੀ ਸੰਭਾਵਨਾ ਹੈ। ਭਾਰਤ ਤਿੰਨ ਵਨ-ਡੇ ਤੇ ਇੰਨੇ ਹੀ ਟੀ-20 ਕੌਮਾਂਤਰੀ ਮੈਚਾਂ ਲਈ ਸ਼੍ਰੀਲੰਕਾ ਨਾਲ ਖੇਡੇਗਾ।
ਇਹ ਵੀ ਪੜ੍ਹੋ : 5 ਭਾਰਤੀ ਖਿਡਾਰੀ ਜਿਹੜੇ ਟੋਕੀਓ ’ਚ ਫਹਿਰਾ ਸਕਦੇ ਹਨ ਤਿਰੰਗਾ, ਭਾਰਤ ਲਈ ਜਿੱਤ ਸਕਦੇ ਹਨ ਸੋਨ ਤਮਗ਼ੇ
ਭੁਵਨੇਸ਼ਵਰ ਨੇ ਦਸੰਬਰ 2012 ’ਚ ਭਾਰਤ ਲਈ ਡੈਬਿਊ ਕਰਨ ਦੇ ਬਾਅਦ ਤੋਂ ਅਜੇ ਤਕ 21 ਟੈਸਟ, 117 ਵਨ-ਡੇ ਤੇ 48 ਟੀ-20 ਮੈਚ ਖੇੇਡੇ ਹਨ ਤੇ ਇਸ ਦੌਰਾਨ ਸੰਯੁਕਤ ਤੌਰ ’ਤੇ 246 ਵਿਕਟਾਂ ਲਈਆਂ ਹਨ। ਉਨ੍ਹਾਂ ਇਸ ਸਾਲ ਦੀ ਸ਼ੁਰੂਆਤ ’ਚ ਇੰਗਲੈਂਡ ਖ਼ਿਲਾਫ਼ ਪੰਜ ਟੀ-20 ਕੌਮਾਂਤਰੀ ਤੇ ਤਿੰਨ ਵਨ-ਡੇ ਮੈਚ ਖੇਡ ਕੇ ਕੌਮਾਂਤਰੀ ਪੱਧਰ ’ਤੇ ਵਾਪਸੀ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਨਮ ਦਿਨ ਸਪੈਸ਼ਲ : ਕਾਰਤਿਕ ਨੇ ਗੁੱਸੇ ’ਚ 8 ਗੇਂਦਾਂ ’ਤੇ ਬਣਾਈਆਂ 29 ਦੌੜਾਂ, ਜਿੱਤਵਾਈ ਸੀ ਨਿਦਾਸ ਟਰਾਫੀ
NEXT STORY