ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਇਕ ਸ਼ੋਅ 'ਚ ਟੀਮ 'ਚ ਲੰਬੀਆਂ-ਲੰਬੀਆਂ ਛੱਡਣ ਵਾਲੇ ਖਿਡਾਰੀ ਦੇ ਨਾਮ ਦਾ ਖੁਲਾਸਾ ਕੀਤਾ ਹੈ। ਭੁਵੀ ਨੇ ਡ੍ਰੈਸਿੰਗ ਦਾ ਰਾਜ਼ ਖੋਲਦੇ ਹੋਏ ਦੱਸਿਆ ਕਿ ਰਵਿੰਦਰ ਜਡੇਜਾ ਉਸ ਹੱਦ ਤੱਕ ਝੂਠ ਬੋਲ ਸਕਦੇ ਹਨ, ਜੋ ਇਨਸਾਨ ਦੀ ਵੀ ਸਮਝ ਤੋਂ ਬਾਹਰ ਹੋਵੇ। ਕਈ ਵਾਰ ਜਡੇਜਾ ਅਜਿਹਾ ਸੋਚ ਸਮਝ ਕੇ ਕਰਦੇ ਹਨ ਅਤ ਕਈ ਵਾਰ ਇਹ ਸੁਭਾਵਕ ਹੀ ਨਿਕਲ ਜਾਂਦਾ ਹੈ। ਹਾਲਾਂਕਿ ਭੁਵੀ ਨੇ ਕਿਹਾ ਕਿ ਜਦੋਂ ਕਦੇ ਕੋਹਲੀ ਨੇੜੇ ਹੋਵੇ ਤਾਂ ਜਡੇਜਾ ਆਪਣੇ ਆਪ 'ਤੇ ਥੋੜਾ ਕਾਬੂ ਵੀ ਰੱਖਦੇ ਹਨ।
ਭੁਵਨੇਸ਼ਵਰ ਅੱਗੇ ਦਸਦੇ ਹਨ ਕਿ ਜਦੋਂ ਕੋਈ ਵੀ ਖਿਡਾਰੀ ਝੂਠ ਬੋਲਦਾ ਹੈ, ਤਾਂ ਕੋਹਲੀ ਉਸਦਾ ਮੁਖੌਲ ਉਡਾਉਂਦੇ ਹਨ। ਕੋਹਲੀ ਜਾਣਦੇ ਹਨ ਕਿ ਜਡੇਜਾ ਜ਼ਿਆਦਾਤਰ ਮੌਕਿਆਂ 'ਤੇ ਝੂਠ ਬੋਲਦੇ ਹਨ। ਇਸ ਲਈ ਜਦੋ ਵੀ ਕੋਹਲੀ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਜਡੇਜਾ ਦਾ ਮੁਖੌਲ ਉਡਾਉਂਦੇ ਹਨ। ਰਵਿੰਦਰ ਜਡੇਜਾ 35 ਟੈਸਟ ਦੀਆਂ 67 ਪਾਰੀਆਂ 'ਚ 167 ਵਿਕਟਾਂ ਹਾਸਲ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ 9 ਵਾਰ ਪੰਜ ਜਾਂ ਉਸ ਤੋਂ ਜ਼ਿਆਦਾ ਬੱਲੇਬਾਜ਼ਾਂ ਦਾ ਸ਼ਿਕਾਰ ਕੀਤਾ ਹੈ। ਉਥੇ ਹੀ 136 ਵਨਡੇ ਮੈਚਾਂ 'ਚ ਉਨ੍ਹਾਂ 155 ਖਿਡਾਰੀਆਂ ਨੂੰ ਪਵੇਲੀਅਨ ਦਾ ਰਾਹ ਦਿਖਾਇਆ ਹੈ। ਜਡੇਜਾ ਨੇ 40 ਟੀ-20 ਅੰਤਰਰਾਸ਼ਟਰੀ ਮੈਚਾਂ ਖੇਡੇ ਹਨ ਜਿਸ 'ਚ 31 ਸ਼ਿਕਾਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਜਡੇਜਾ ਨੇ ਬੱਲੇਬਾਜ਼ੀ ਕਰਦੇ ਹੋਏ 211 ਮੈਚਾਂ 'ਚ 3206 ਦੌੜਾਂ ਵੀ ਬਣਾਈਆਂ ਹਨ।
ਭੁਵਨੇਸ਼ਵਰ ਨੇ ਬਚਪਨ ਦਾ ਇਕ ਰੋਮਾਂਚਕ ਪੱਲ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਾਤਾ ਪਿਤਾ ਨੂੰ ਉਮੀਦ ਨਹੀਂ ਸੀ ਕਿ ਭੁਵੀ ਦਸਵੀਂ ਜਮਾਤ ਪਾਸ ਕਰੇਗਾ। ਦਸਵੀਂ ਦੇ ਬੋਰਡ ਦੀ ਪ੍ਰੀਖਿਆ ਦੌਰਾਨ ਉਹ ਅੰਡਰ-15 ਖੇਡ ਰਹੇ ਸਨ ਅਤੇ ਨਾਲ ਹੀ ਪ੍ਰੀਖਿਆ ਕਾਰਨ ਇਕ ਮਹੀਨੇ 'ਚ ਤਿਨ-ਤਿਨ ਟਿਊਸ਼ਨ ਵੀ ਜਾ ਰਹੇ ਸਨ। ਇਸ ਦੌਰਾਨ ਉਹ ਘਰ 'ਚ ਵੀ ਪੜਾਈ ਕਰਨ ਲੱਗੇ। ਜਿਸਦਾ ਨਤੀਜਾ ਉਹ ਦਸਵੀਂ 'ਚ 60 ਫੀਸਦੀ ਅੰਕ ਲੈ ਕੇ ਪਹਿਲੇ ਦਰਜੇ 'ਚ ਪਾਸ ਹੋ ਗਏ। ਭੁਵੀ ਤੋਂ ਖੁਸ਼ ਹੋ ਕੇ ਉਸਦੀ ਭੈਣ ਨੇ ਗਲੀ 'ਚ ਮਿਠਾਈ ਵੀ ਵੰਡੀ। ਉਨ੍ਹਾਂ ਦੱਸਿਆ ਕਿ ਉਸਦੇ ਮਾਤਾ-ਪਿਤਾ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਕਿ ਭੁਵੀ ਪੜਾਈ ਛੱਡ ਖੇਡ ਦੇ ਪਿੱਛੇ ਸਮਾਂ ਬਰਬਾਦ ਕਰੇ।
ਜਰਮਨੀ ਦੀ ਜਿੱਤ 'ਚ ਛਾਏ ਵਰਨਰ, ਸਾਊਦੀ ਅਰਬ ਨੂੰ 2-1 ਨਾਲ ਹਰਾਇਆ
NEXT STORY