ਨਵੀਂ ਦਿੱਲੀ- ਫਾਰਮੂਲਾ ਵਨ ਦੇ ਡਰਾਈਵਰ ਰੋਮੈਨ ਗ੍ਰੋਸਜੇਨ ਦੀ ਕਾਰ ਬਹਿਰੀਨ ਗਰਾਂ. ਪ੍ਰੀ .ਦੀ ਸ਼ੁਰੂਆਤ ਤੋਂ ਬਾਅਦ ਦੁਰਘਟਨਾ ਹੋ ਗਈ, ਜਿਸ ਤੋਂ ਬਾਅਦ ਕਾਰ 'ਚ ਅੱਗ ਲੱਗ ਗਈ। ਜਿਸ ਕਾਰਨ ਰੇਸ ਰੁਕ ਗਈ, ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਹੈ ਕਿ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਤੇ ਉਹ ਸੁਰੱਖਿਅਤ ਕਾਰ 'ਚੋਂ ਬਾਹਰ ਨਿਕਲਣ 'ਚ ਸਫਲ ਰਿਹਾ। 34 ਸਾਲਾ ਫਰਾਂਸੀਸੀ ਡਰਾਈਵਰ ਦੀ ਕਾਰ ਟ੍ਰੈਕ ਤੋਂ ਉੱਤਰ ਗਈ ਤੇ ਕਾਰ ਅੱਗ ਦੀਆਂ ਲਪਟਾਂ 'ਚ ਫਸ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗ੍ਰੋਸਜੇਨ ਦਾ ਕੰਟਰੋਲ ਉਸ ਦੀ ਕਾਰ 'ਤੇ ਨਾ ਰਿਹਾ ਤੇ ਉਸਦੀ ਕਾਰ ਸੱਜੇ ਪਾਸੇ ਤਿਲਕ ਗਈ। ਕਾਰ ਦਾ ਪਿਛਲਾ ਹਿੱਸਾ ਬੈਰੀਅਰ ਨਾਲ ਟਕਰਾ ਗਿਆ ਤੇ ਕਾਰ 'ਚ ਅੱਗ ਲੱਗ ਗਈ।
ਹਾਸ ਟੀਮ ਦੇ ਅਧਿਕਾਰੀ ਗੁਐਂਥੇਰ ਸਟੇਨਰ ਨੇ ਕਿਹਾ ਕਿ ਉਹ ਠੀਕ ਹੈ। ਉਸਦੀ ਲੋੜੀਂਦੀ ਜਾਂਚ ਚੱਲ ਰਹੀ ਹੈ। ਹਾਸ ਟੀਮ ਨੇ ਟਵਿੱਟਰ ਦੇ ਜਰੀਏ ਦੱਸਿਆ ਕਿ ਸਾਵਧਾਨੀ ਦੇ ਤੌਰ 'ਤੇ ਰੋਮੈਨ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੈਡੀਕਲ ਕਾਰ ਚਾਲਕ ਐਲਨ ਵੈਨ ਡੇਰ ਮੇਰਵੇ ਨੇ ਕਿਹਾ ਕਿ 12 ਸਾਲ 'ਚ ਮੈਂ ਅਜਿਹੀ ਅੱਗ ਦੀ ਘਟਨਾ ਨਹੀਂ ਦੇਖੀ। ਰੋਮੈਨ ਨੇ ਖੁਦ ਨੂੰ ਕਾਰ ਤੋਂ ਬਾਹਰ ਕੱਢਿਆ।
ਕਾਰਲਸਨ ਤੇ ਵੇਸਲੀ ਵਿਚਾਲੇ ਹੋਵੇਗਾ ਸਕਿਲਿੰਗ ਓਪਨ ਫਾਈਨਲ
NEXT STORY