ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੋਮਵਾਰ ਨੂੰ ਘਰੇਲੂ ਪੱਧਰ ’ਤੇ ਸਾਰੀਆਂ ਮਹਿਲਾ ਤੇ ਜੂਨੀਅਰ ਕ੍ਰਿਕਟ ਪ੍ਰਤੀਯੋਗਿਤਾਵਾਂ ਵਿਚ ‘ਪਲੇਅਰ ਆਫ ਦਿ ਮੈਚ’ ਤੇ ‘ਪਲੇਅਰ ਆਫ ਦਿ ਟੂਰਨਾਮੈਂਟ’ ਐਵਾਰਡ ਜੇਤੂਆਂ ਲਈ ਇਨਾਮੀ ਰਾਸ਼ੀ ਦੀ ਸ਼ੁਰੂਆਤ ਕੀਤੀ ਹੈ।
ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਐਲਾਨ ਕਰਦੇ ਹੋਏ ਕਿਹਾ ਕਿ ਪੁਰਸ਼ ਕ੍ਰਿਕਟ ਵਿਚ ਵਿਜੇ ਹਜ਼ਾਰੇ ਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ‘ਪਲੇਅਰ ਆਫ ਦਿ ਮੈਚ’ ਲਈ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਸ਼ਾਹ ਨੇ ਕਿਹਾ,‘‘ਅਸੀਂ ਆਪਣੇ ਘਰੇਲੂ ਕ੍ਰਿਕਟ ਪ੍ਰੋਗਰਾਮ ਦੇ ਤਹਿਤ ਸਾਰੇ ਮਹਿਲਾ ਤੇ ਜੂਨੀਅਰ ਕ੍ਰਿਕਟ ਟੂਰਨਾਮੈਂਟਾਂ ਵਿਚ ਪਲੇਅਰ ਆਫ ਦਿ ਮੈਚ ਤੇ ਪਲੇਅਰ ਆਫ ਦਿ ਟੂਰਨਾਮੈਂਟ ਲਈ ਇਨਾਮੀ ਰਾਸ਼ੀ ਦੀ ਸ਼ੁਰੂਆਤ ਕਰ ਰਹੇ ਹਾਂ।’’
ਪਿਛਲੇ ਸਾਲ ਬੀ. ਸੀ. ਸੀ. ਆਈ. ਨੇ ਘਰੇਲੂ ਟੂਰਨਾਮੈਂਟਾਂ ਲਈ ਇਨਾਮੀ ਰਾਸ਼ੀ ਵਿਚ ਵਾਧਾ ਕੀਤਾ ਸੀ ਤੇ ਰਣਜੀ ਟਰਾਫੀ ਜੇਤੂ ਨੂੰ 5 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਸੀ। ਈਰਾਨੀ ਕੱਪ ਲਈ ਨਕਦ ਇਨਾਮ ਵੀ ਦੁੱਗਣਾ ਕਰ ਦਿੱਤਾ ਗਿਆ ਸੀ, ਜਿਸ ਵਿਚ ਜੇਤੂਆਂ ਨੂੰ 25 ਲੱਖ ਰੁਪਏ ਦੀ ਬਜਾਏ 50 ਲੱਖ ਰੁਪਏ ਦਿੱਤੇ ਗਏ ਸਨ ਤੇ ਉਪ ਜੇਤੂ ਟੀਮ ਨੂੰ 25 ਲੱਖ ਰੁਪਏ ਦਿੱਤੇ ਗਏ ਸਨ।
ਦਿਲੀਪ ਟਰਾਫੀ ਵਿਚ ਹੁਣ ਚੈਂਪੀਅਨ ਨੂੰ 1 ਕਰੋੜ ਰੁਪਏ ਤੇ ਉਪ ਜੇਤੂ ਟੀਮ ਨੂੰ 50 ਲੱਖ ਰੁਪਏ ਮਿਲਦੇ ਹਨ ਜਦਕਿ ਵਿਜੇ ਹਜ਼ਾਰੇ ਟਰਾਫੀ ਦੇ ਜੇਤੂਆਂ ਨੂੰ 1 ਕਰੋੜ ਰੁਪਏ ਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 50 ਲੱਖ ਰੁਪਏ ਮਿਲਦੇ ਹਨ।
ਫਿੱਟ ਰਿਹਾ ਤਾਂ ਅਗਲੀਆਂ ਓਲੰਪਿਕ ’ਚ ਖੇਡਣ ਦੀ ਉਮੀਦ : ਮਨਪ੍ਰੀਤ ਸਿੰਘ
NEXT STORY