ਮੁੰਬਈ : ਗੁਜਰਾਤ ਟਾਈਟਨਸ ਵਿਰੁੱਧ 99 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਮੁੰਬਈ ਇੰਡੀਅਨਜ਼ (MI) ਦੇ ਖੇਮੇ ਵਿੱਚ ਖੁਸ਼ੀ ਦੀ ਲਹਿਰ ਹੈ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਇਸ ਟੀਮ ਨੂੰ ਹੁਣ ਚੇਨਈ ਸੁਪਰ ਕਿੰਗਜ਼ (CSK) ਵਿਰੁੱਧ ਹੋਣ ਵਾਲੇ ਅਗਲੇ ਵੱਡੇ ਮੁਕਾਬਲੇ ਤੋਂ ਪਹਿਲਾਂ ਇੱਕ ਹੋਰ ਵੱਡੀ ਖੁਸ਼ਖਬਰੀ ਮਿਲੀ ਹੈ ਇੰਗਲੈਂਡ ਦੇ ਸਟਾਰ ਸਪਿਨ ਆਲਰਾਊਂਡਰ ਵਿਲ ਜੈਕਸ ਅਧਿਕਾਰਤ ਤੌਰ 'ਤੇ ਟੀਮ ਨਾਲ ਜੁੜ ਗਏ ਹਨ।
ਟੀਮ ਦੀ ਤਾਕਤ ਵਿੱਚ ਹੋਇਆ ਵਾਧਾ
ਵਿਲ ਜੈਕਸ ਨੂੰ ਇੱਕ ਵੱਡਾ ਮੈਚ ਵਿਨਰ ਖਿਡਾਰੀ ਮੰਨਿਆ ਜਾਂਦਾ ਹੈ ਅਤੇ ਉਹ ਬਹੁਤ ਹੀ ਸ਼ਾਨਦਾਰ ਫਾਰਮ ਵਿੱਚ ਹਨ। ਹਾਲ ਹੀ ਵਿੱਚ ਹੋਏ ਆਈਸੀਸੀ ਟੀ-20 ਵਿਸ਼ਵ ਕੱਪ 2026 ਵਿੱਚ ਉਨ੍ਹਾਂ ਨੇ ਇੰਗਲਿਸ਼ ਟੀਮ ਲਈ ਸਭ ਤੋਂ ਵੱਡੇ ਮੈਚ ਵਿਨਰ ਵਜੋਂ ਆਪਣੀ ਪਛਾਣ ਬਣਾਈ ਸੀ। ਜੈਕਸ ਨੇ 21 ਅਪ੍ਰੈਲ ਨੂੰ ਮੁੰਬਈ ਦੇ ਕੈਂਪ ਵਿੱਚ ਸ਼ਮੂਲੀਅਤ ਕੀਤੀ ਅਤੇ ਅਭਿਆਸ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਨਾਲ ਮੁੰਬਈ ਦੀ ਟੀਮ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਨਜ਼ਰ ਆ ਰਹੀ ਹੈ।
CSK ਵਿਰੁੱਧ ਮਿਲ ਸਕਦਾ ਹੈ ਮੌਕਾ
ਮੁੰਬਈ ਇੰਡੀਅਨਜ਼ ਆਪਣਾ ਅਗਲਾ ਮੈਚ 23 ਅਪ੍ਰੈਲ ਨੂੰ ਆਪਣੇ ਘਰੇਲੂ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੇਗੀ। ਰਿਪੋਰਟਾਂ ਅਨੁਸਾਰ, ਕਪਤਾਨ ਹਾਰਦਿਕ ਪੰਡਯਾ ਪਹਿਲੇ ਮੈਚ ਤੋਂ ਹੀ ਜੈਕਸ ਨੂੰ ਪਲੇਇੰਗ-11 ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨਗੇ। ਅਜਿਹੀ ਸਥਿਤੀ ਵਿੱਚ, ਸਪਿਨ ਆਲਰਾਊਂਡਰ ਮਿਸ਼ੇਲ ਸੈਂਟਨਰ ਨੂੰ ਟੀਮ ਵਿੱਚੋਂ ਬਾਹਰ ਹੋਣਾ ਪੈ ਸਕਦਾ ਹੈ, ਹਾਲਾਂਕਿ ਉਨ੍ਹਾਂ ਨੇ ਪਿਛਲੇ ਮੈਚ ਵਿੱਚ ਅਹਿਮ ਭੂਮਿਕਾ ਨਿਭਾਈ ਸੀ
ਰੋਹਿਤ ਸ਼ਰਮਾ ਦੀ ਵਾਪਸੀ 'ਤੇ ਸਸਪੈਂਸ
ਜਿੱਥੇ ਵਿਲ ਜੈਕਸ ਦੀ ਵਾਪਸੀ ਨਾਲ ਟੀਮ ਉਤਸ਼ਾਹਿਤ ਹੈ, ਉੱਥੇ ਹੀ ਰੋਹਿਤ ਸ਼ਰਮਾ ਦੀ ਟੀਮ ਵਿੱਚ ਵਾਪਸੀ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਸਾਹਮਣੇ ਨਹੀਂ ਆਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਰੋਹਿਤ ਵੀ ਵਾਪਸੀ ਕਰਦੇ ਹਨ, ਤਾਂ ਚੇਨਈ ਵਿਰੁੱਧ ਮੁੰਬਈ ਦੀ ਜਿੱਤ ਲਗਭਗ ਪੱਕੀ ਹੋ ਜਾਵੇਗੀ।
ਅਲਕਾਰਾਜ਼ ਦਾ ਫ੍ਰੈਂਚ ਓਪਨ ’ਚ ਖੇਡਣਾ ਸ਼ੱਕੀ
NEXT STORY