ਕੋਲੰਬੋ- ਕ੍ਰਿਕਟ ਵਿਸ਼ਵ ਕੱਪ 2023 ਸ਼ੁਰੂ ਹੋਣ 'ਚ ਕੁਝ ਦਿਨ ਬਾਕੀ ਹਨ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਸਟਾਰ ਆਲਰਾਊਂਡਰ ਵਾਨਿੰਦੂ ਹਸਰੰਗਾ ਨੂੰ ਕ੍ਰਿਕਟ ਵਿਸ਼ਵ ਕੱਪ 2023 ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਹਸਰੰਗਾ ਭਾਰਤ 'ਚ ਹੋਣ ਵਾਲੇ ਇਸ ਵੱਡੇ ਈਵੈਂਟ 'ਚ ਹਿੱਸਾ ਨਹੀਂ ਲੈਣਗੇ। ਹੈਮਸਟ੍ਰਿੰਗ ਦੀ ਸੱਟ ਕਾਰਨ ਉਹ ਬਾਹਰ ਹੋ ਗਿਆ ਹੈ। ਸ਼੍ਰੀਲੰਕਾ ਕ੍ਰਿਕਟ ਕੋਲ ਹਸਰੰਗਾ ਦੇ ਬਦਲ ਦੀ ਪੁਸ਼ਟੀ ਕਰਨ ਲਈ ਅਜੇ ਚਾਰ ਦਿਨ ਹੋਰ ਹਨ ਕਿਉਂਕਿ 28 ਸਤੰਬਰ ਆਖਰੀ ਵਿਸ਼ਵ ਕੱਪ ਟੀਮ ਨੂੰ ਸੌਂਪਣ ਦਾ ਆਖਰੀ ਦਿਨ ਹੈ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਰੋਇੰਗ ਮੁਕਾਬਲਿਆਂ 'ਚ ਪੁਰਸ਼ਾਂ ਦੀ ਟੀਮ ਨੇ ਜਿੱਤੇ ਚਾਂਦੀ ਦੇ ਤਮਗ਼ੇ
ਹਸਰੰਗਾ ਸ਼੍ਰੀਲੰਕਾ ਟੀਮ ਲਈ ਅਹਿਮ ਖਿਡਾਰੀ ਹੋ ਸਕਦਾ ਸੀ ਕਿਉਂਕਿ ਉਹ ਆਈਪੀਐੱਲ ਵਿੱਚ ਆਪਣੇ ਤਜ਼ਰਬੇ ਦੀ ਬਦੌਲਤ ਭਾਰਤੀ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਸਪਿਨ ਨੂੰ ਵੀ ਵਿਸ਼ਵ ਕੱਪ 'ਚ ਪੱਖ ਮਿਲਣ ਦੀ ਸੰਭਾਵਨਾ ਹੈ ਅਤੇ ਇਸ ਲਈ ਹਸਰੰਗਾ ਆਪਣੀ ਟੀਮ ਲਈ ਗੇਮ ਚੇਂਜਰ ਸਾਬਤ ਹੋ ਸਕਦੇ ਸਨ। ਸ਼੍ਰੀਲੰਕਾਈ ਟੀਮ ਨੂੰ ਉਸ ਦੀ ਕਮੀ ਮਹਿਸੂਸ ਹੋਵੇਗੀ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਦਾਸੁਨ ਸ਼ਨਾਕਾ ਟੀਮ ਦੀ ਅਗਵਾਈ ਕਰਨਗੇ। ਉਪ-ਮਹਾਂਦੀਪ ਦੀਆਂ ਸਥਿਤੀਆਂ ਵਿੱਚ ਸ਼੍ਰੀਲੰਕਾ ਛੁਪਾ ਰੁਸਤਮ ਹੋ ਸਕਦਾ ਹੈ।
ਸ਼੍ਰੀਲੰਕਾ ਦੀ ਟੀਮ 7 ਅਕਤੂਬਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਦੱਖਣੀ ਅਫਰੀਕਾ ਖਿਲਾਫ ਮੈਚ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰੇਗੀ। ਸ਼੍ਰੀਲੰਕਾ ਦੀ ਟੀਮ 2 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮੇਜ਼ਬਾਨ ਭਾਰਤ ਨਾਲ ਭਿੜੇਗੀ, ਜਿੱਥੇ 12 ਸਾਲ ਪਹਿਲਾਂ ਵਿਸ਼ਵ ਕੱਪ ਫਾਈਨਲ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ।
ਇਹ ਵੀ ਪੜ੍ਹੋ : ਮੈਨੂੰ ਇਸ ਦੀ ਆਦਤ ਹੋ ਗਈ ਹੈ- 2 ਮੈਚਾਂ ਲਈ ਕਪਤਾਨੀ ਮਿਲਣ 'ਤੇ KL ਰਾਹੁਲ ਦੀ ਮਜ਼ੇਦਾਰ ਪ੍ਰਤੀਕਿਰਿਆ
ਆਈਸੀਸੀ ਵਿਸ਼ਵ ਕੱਪ 2023 ਲਈ ਸ਼੍ਰੀਲੰਕਾ ਦੀ ਸੰਭਾਵਿਤ ਟੀਮ : ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਚਾਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਕੁਸਲ ਮੇਂਡਿਸ, ਕੁਸਲ ਪਰੇਰਾ, ਸਦੀਰਾ ਸਮਰਾਵਿਕਰਮਾ, ਦੁਨੀਥ ਵੇਲਾਲਜੇ, ਮਥੀਸ਼ਾ ਪਥਿਰਾਨਾ, ਕਾਸੁਨ ਰਾਜਿਥਾ, ਪ੍ਰਮੋਦ ਮਦੁਸ਼ਨ, ਦੁਸ਼ਮੰਥਾ ਚਮੀਰਾ, ਲਾਹਿਰੂ ਕੁਮਾਰਾ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਸ਼ੀਆਈ ਖੇਡ : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ
NEXT STORY