ਰਾਵਲਪਿੰਡੀ– ਸੇਨੁਰਨ ਮੁਥੁਸਾਮੀ (ਅਜੇਤੂ 89) ਤੇ ਕੈਗਿਸੋ ਰਬਾਡਾ (71) ਦੀ 10ਵੀਂ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਸਾਈਮਨ ਹਾਰਮਰ (3 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਸਟੰਪ ਦੇ ਸਮੇਂ ਪਾਕਿਸਤਾਨ ਦੀ ਦੂਜੀ ਪਾਰੀ ਵਿਚ 94 ਦੌੜਾਂ ਦੇ ਸਕੋਰ ’ਤੇ 4 ਵਿਕਟਾਂ ਲੈ ਕੇ ਮੈਚ ’ਤੇ ਆਪਣੀ ਮਜ਼ਬੂਤ ਪਕੜ ਬਣਾ ਲਈ ਹੈ। ਅੱਜ ਇੱਥੇ ਦੱਖਣੀ ਅਫਰੀਕਾ ਨੇ ਕੱਲ ਦੀਆਂ 4 ਵਿਕਟਾਂ ’ਤੇ 185 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਪਾਕਿਸਤਾਨ ਦੀ ਪਹਿਲੀ ਪਾਰੀ ਦੀਆਂ 333 ਦੌੜਾਂ ਦੇ ਜਵਾਬ ਵਿਚ 404 ਦੌੜਾਂ ਬਣਾ ਕੇ 71 ਦੌੜਾਂ ਦੀ ਲੀਡ ਹਾਸਲ ਕੀਤੀ।
ਇਸ ਤੋਂ ਬਾਅਦ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਖਰਾਬ ਰਹੀ । ਉਹ ਦੱਖਣੀ ਅਫਰੀਕਾ ਤੋਂ ਸਿਰਫ 23 ਦੌੜਾਂ ਨਾਲ ਅੱਗੇ ਹੈ।
ਕੋਹਲੀ ਤੇ ਰੋਹਿਤ ’ਤੇ ਫਿਰ ਰਹਿਣਗੀਆਂ ਨਜ਼ਰਾਂ, ਲੜੀ ਬਰਾਬਰ ਕਰਨ ਉਤਰੇਗਾ ਭਾਰਤ
NEXT STORY