ਨਵੀਂ ਦਿੱਲੀ (ਬਿਊਰੋ)— ਅੰਡਰ-19 ਵਰਲਡ ਕੱਪ ਦੇ ਸੈਮੀਫਾਈਨਲ ਵਿਚ ਪਾਕਿਸਤਾਨ ਖਿਲਾਫ ਟੀਮ ਇੰਡੀਆ ਦੀ ਜਿੱਤ ਵਿਚ ਇੱਕ ਪਾਸੇ ਜਿੱਥੇ ਸੈਂਕੜਾ ਲਗਾਉਣ ਵਾਲੇ ਸ਼ੁਭਮਨ ਗਿੱਲ ਦਾ ਹੱਥ ਰਿਹਾ ਤਾਂ ਦੂਜੇ ਪਾਸੇ ਤੇਜ਼ ਗੇਂਦਬਾਜ਼ ਈਸ਼ਾਨ ਪੋਰੇਲ ਨੇ ਵੀ ਟੀਮ ਇੰਡੀਆ ਦੀ ਜਿੱਤ ਵਿਚ ਅਹਿਮ ਭੂਮਿਕਾ ਅਦਾ ਕੀਤੀ। ਪੋਰੇਲ ਨੇ 6 ਓਵਰ ਵਿਚ ਸਿਰਫ਼ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ ਅਤੇ ਪਾਕਿਸਤਾਨ ਨੂੰ 69 ਦੌੜਾਂ ਉੱਤੇ ਆਲ ਆਊਟ ਕਰ ਦਿੱਤਾ। ਸੈਮੀਫਾਈਨਲ ਮੈਚ ਵਿਚ ਈਸ਼ਾਨ ਪੋਰੇਲ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਦੇ ਦਮ ਉੱਤੇ ਟੀਮ ਇੰਡੀਆ ਨੇ 203 ਦੌੜਾਂ ਨਾਲ ਜਿੱਤ ਹਾਸਲ ਕਰ ਕੇ ਫਾਈਨਲ ਵਿਚ ਜਗ੍ਹਾ ਬਣਾਈ। ਈਸ਼ਾਨ ਪੋਰੇਲ ਦਾ ਇਹ ਪ੍ਰਦਰਸ਼ਨ ਵੇਖ ਕੇ ਲੱਗ ਰਿਹਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਟੀਮਾਂ ਨੇ ਦੋ ਦਿਨ ਪਹਿਲਾਂ ਹੋਈ ਆਕਸ਼ਨ ਵਿਚ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ।

ਅੰਡਰ-19 'ਚੋਂ ਇਨ੍ਹਾਂ 4 ਖਿਡਾਰੀਆਂ ਦੀ ਲੱਗੀ ਬੋਲੀ
ਦਰਅਸਲ ਬੈਂਗਲੁਰੂ ਵਿਚ ਹੋਈ ਖਿਡਾਰੀਆਂ ਦੀ ਬੋਲੀ ਵਿਚ ਕਿਸੇ ਵੀ ਫਰੈਂਚਾਇਜੀ ਨੇ ਈਸ਼ਾਨ ਪੋਰੇਲ ਨੂੰ ਨਹੀਂ ਖਰੀਦਿਆ, ਜਦੋਂ ਕਿ ਤੇਜ਼ ਗੇਂਦਬਾਜ਼ ਕਮਲੇਸ਼ ਨਾਗਰਕੋਟੀ, ਸ਼ਿਵਮ ਮਾਵੀ ਕਪਤਾਨ ਪ੍ਰਿਥਵੀ ਸ਼ਾਅ, ਸ਼ੁਭਮਨ ਗਿੱਲ, ਓਪਨਰ ਮਨਜੋਤ ਕਾਲੜਾ ਵੱਡੀ ਕੀਮਤ ਉੱਤੇ ਵਿਕ ਗਏ। ਪਰ ਕਿਸੇ ਵੀ ਟੀਮ ਦਾ ਧਿਆਨ ਈਸ਼ਾਨ ਪੋਰੇਲ ਦੀ ਗੇਂਦਬਾਜ਼ੀ ਉੱਤੇ ਨਹੀਂ ਗਿਆ, ਜਿਨ੍ਹਾਂ ਕੋਲ ਰਫਤਾਰ ਵੀ ਹੈ ਅਤੇ ਵਿਕਟਾਂ ਲੈਣ ਦੀ ਕਾਬਲੀਅਤ ਵੀ।
ਅੰਡਰ-19 ਦੇ ਈਸ਼ਾਨ ਪੋਰੇਲ 'ਤੇ ਕਿਸੇ ਨਾ ਕਿਸੇ ਫਰੈਂਚਾਇਜੀ ਨੂੰ ਉਨ੍ਹਾਂ ਉੱਤੇ ਜਰੂਰ ਦਾਅ ਖੇਡਣਾ ਚਾਹੀਦਾ ਸੀ। ਫਿਲਹਾਲ ਹੁਣ ਆਈ.ਪੀ.ਐੱਲ. ਦੀ ਬੋਲੀ ਖਤਮ ਹੋ ਚੁੱਕੀ ਹੈ ਪਰ ਈਸ਼ਾਨ ਪੋਰੇਲ ਨੂੰ ਇਸਦਾ ਅਫਸੋਸ ਨਾ ਮਨਾਉਂਦੇ ਹੋਏ ਟੀਮ ਇੰਡੀਆ ਨੂੰ ਚੌਥੀ ਵਾਰ ਅੰਡਰ-19 ਵਰਲਡ ਕੱਪ ਜਿਤਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ, ਜੋ ਕਿ ਉਹ ਕਰਨਗੇ ਵੀ।
IPL : ਚੇਨਈ ਸੁਪਰ ਕਿੰਗਸ ਦਾ ਖੁਲਾਸਾ, ਇਸ ਵਜ੍ਹਾ ਨਾਲ ਕ੍ਰਿਸ ਗੇਲ ਨੂੰ ਨਹੀਂ ਖਰੀਦਿਆ
NEXT STORY