ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਦੀ ਨਿਲਾਮੀ ਵਿਚ ਸਭ ਤੋਂ ਵੱਡਾ ਝਟਕਾ ਵਿਕਣ ਵਾਲੇ ਖਿਡਾਰੀਆਂ ਦੇ ਤੀਸਰੇ ਦੌਰ ਵਿਚ ਕ੍ਰਿਸ ਗੇਲ ਦਾ ਵਿਕਣਾ ਸੀ। ਜਦੋਂ ਉਨ੍ਹਾਂ ਦਾ ਨਾਮ ਨਿਲਾਮੀ ਵਿਚ ਆਇਆ, ਤਾਂ ਕਿਸੇ ਫਰੈਂਚਾਇਜੀ ਨੇ ਬੋਲੀ ਨਹੀਂ ਲਗਾਈ। ਇਸ ਲਈ, ਉਨ੍ਹਾਂ ਨੂੰ ਅਨਸੋਲਡ ਸੂਚੀ ਸ਼੍ਰੇਣੀ ਵਿਚ ਰੱਖਿਆ ਗਿਆ। ਇਸਦੇ ਬਾਅਦ ਅਨਸੋਲਡ ਖਿਡਾਰੀਆਂ ਦਾ ਨਾਮ ਦੂਜੀ ਵਾਰ ਨਿਲਾਮੀ ਵਿਚ ਲਿਆ ਗਿਆ, ਉਸਦੇ ਬਾਵਜੂਦ ਕਿਸੇ ਵੀ ਫਰੈਂਚਾਇਜੀ ਨੇ ਇਸ ਟੀ-20 ਦੇ ਧਾਕੜ ਕ੍ਰਿਕਟਰ ਨੂੰ ਖਰੀਦਣ ਵਿਚ ਆਪਣੀ ਰੁਚੀ ਨਹੀਂ ਵਿਖਾਈ। ਇਸਦੇ ਬਾਅਦ ਫਿਰ ਤੋਂ ਉਨ੍ਹਾਂ ਨੂੰ ਅਲਸੋਲਡ ਸੂਚੀ ਵਿਚ ਰੱਖਿਆ ਗਿਆ।

ਤੀਸਰੀ ਬੋਲੀ 'ਚ ਪੰਜਾਬ ਨੇ ਖਰੀਦਿਆ
ਅਨਸੋਲਡ ਖਿਡਾਰੀਆਂ ਦੀ ਸੂਚੀ ਵਿਚ ਜਦੋਂ ਗੇਲ ਦਾ ਨਾਮ ਤੀਸਰੇ ਦੌਰ ਵਿਚ ਲਿਆ ਗਿਆ ਤਦ ਵੀ ਅਜਿਹਾ ਲੱਗਾ ਸੀ ਕਿ ਕ੍ਰਿਸ ਗੇਲ ਨੂੰ ਕੋਈ ਖਰੀਦਦਾਰ ਨਹੀਂ ਮਿਲੇਗਾ। ਪਰ ਕਿੰਗਸ ਇਲੈਵਨ ਪੰਜਾਬ ਦੀ ਮਾਲਕਾਂ ਪ੍ਰੀਟੀ ਜਿੰਟਾ ਨੇ ਫਲੈਪ ਚੁੱਕ ਕੇ ਬੋਲੀ ਲਗਾਈ ਅਤੇ ਉਨ੍ਹਾਂ ਦੇ ਬੇਸ ਪ੍ਰਾਈਸ ਵਿਚ ਟੀਮ ਦੇ ਨਵੇਂ ਮੈਂਬਰ ਦੇ ਰੂਪ ਵਿਚ ਗੇਲ ਨੂੰ ਚੁਣਿਆ। ਹਾਲਾਂਕਿ, ਇਸ ਦੌਰਾਨ ਕਿਸੇ ਵੀ ਫਰੈਂਚਾਇਜੀ ਨੇ ਆਪਣੀ ਰੁਚੀ ਗੇਲ ਨੂੰ ਖਰੀਦਣ ਵਿਚ ਨਹੀਂ ਵਿਖਾਈ ਅਤੇ ਨਿਲਾਮੀ ਵਿਚ ਉਨ੍ਹਾਂ ਉੱਤੇ ਬੋਲੀ ਲਗਾਉਣ ਵਾਲੀ ਪ੍ਰੀਤੀ ਇਕੱਲੀ ਹੀ ਸੀ।
ਟੀਮ ਨੂੰ ਯੂਜਰ ਨੇ ਕੀਤਾ ਸੀ ਇਹ ਸਵਾਲ
ਨਿਲਾਮੀ ਦੀ ਪ੍ਰਕਿਰਿਆ ਨੂੰ ਵੇਖ ਰਹੇ ਇਕ ਚੇਨਈ ਸੁਪਰ ਕਿੰਗਸ ਦਾ ਪ੍ਰਸ਼ੰਸਕ ਇਹ ਵੇਖ ਕੇ ਪਰੇਸ਼ਾਨ ਸੀ ਕਿ ਗੇਲ ਨੂੰ ਉਨ੍ਹਾਂ ਦੀ ਪੰਸਦੀਦਾ ਟੀਮ ਨੇ ਕਿਉਂ ਨਹੀ ਖਰੀਦਿਆ। ਉਨ੍ਹਾਂ ਨੇ ਟਵਿੱਟਰ ਉੱਤੇ ਫਰੈਂਚਾਇਜੀ ਤੋਂ ਪੁੱਛਦੇ ਹੋਏ ਲਿਖਿਆ ਟੀਮ ਸੀ.ਐੱਸ.ਕੇ. ਤੁਸੀ ਕ੍ਰਿਸ ਗੇਲ ਨੂੰ ਕਿਉਂ ਨਹੀਂ ਖਰੀਦ ਰਹੇ, ਸਾਨੂੰ ਚੰਗੇ ਸਲਾਮੀ ਬੱਲੇਬਾਜ਼ ਦੀ ਜ਼ਰੂਰਤ ਹੈ। ਇਸ ਮੌਕੇ ਚੇਨਈ ਦੀ ਫਰੈਂਚਾਇਜੀ ਨੇ ਆਪਣੇ ਫੈਨ ਨੂੰ ਰੀ-ਪਲਾਈ ਕਰਦੇ ਹੋਏ ਲਿਖਿਆ ਕਿ ਉਹ 30 ਪਾਰ ਨਹੀਂ ਹੈ ਇਸ ਲਈ ਟੀਮ ਨੇ ਉਨ੍ਹਾਂ ਨੂੰ ਨਹੀਂ ਚੁਣਿਆ।
ਜਾਣੋ ਚੇਨਈ ਨੇ ਕਿਉਂ ਕੀਤਾ ਅਜਿਹਾ ਟਵੀਟ
ਚੇਨਈ ਦੇ ਇਸ ਅਟਪਟੇ ਜਵਾਬ ਪਿੱਛੇ ਇਕ ਖਾਸ ਵਜ੍ਹਾ ਹੈ। ਦਰਅਸਲ ਚੇਨਈ ਵਲੋਂ ਹੁਣ ਤੱਕ ਖਰੀਦੇ ਗਏ 22 ਵਿਚੋਂ 10 ਖਿਡਾਰੀਆਂ ਦੀ ਉਮਰ 30 ਦੇ ਪਾਰ ਹੈ। ਜਿਸਦੀ ਵਜ੍ਹਾ ਨਾਲ ਆਕਸ਼ਨ ਦੌਰਾਨ ਟਵਿੱਟਰ 'ਤੇ ਕਈ ਯੂਜਰਸ ਨੇ ਉਨ੍ਹਾਂ ਦੇ ਇਸ ਫੈਸਲੇ ਉੱਤੇ ਚੁਟਕੀ ਲੈਂਦੇ ਹੋਏ ਸੋਸ਼ਲ ਮੀਡੀਆ ਉੱਤੇ ਟੀਮ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਸੀ.ਐੱਸ.ਕੇ. ਆਪਣੀ ਟੀਮ 'ਚ ਸਾਰੇ 30 ਤੋਂ ਪਾਰ ਉਮਰ ਵਾਲੇ ਖਿਡਾਰੀਆਂ ਨੂੰ ਸ਼ਾਮਲ ਕਰ ਰਹੀ ਹੈ। ਤਾਂ ਇਸ ਨੂੰ ਲੈ ਕੇ ਸੀ.ਐਸ.ਕੇ. ਨੇ ਅਜਿਹਾ ਅਟਪਟਾ ਜਵਾਬ ਦਿੱਤਾ ਸੀ।
ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ, ਫਾਫ ਡੂ ਪਲੇਸਿਸ, ਡਵੇਨ ਬਰਾਵੋ, ਇਮਰਾਨ ਤਾਹਿਰ ਅਤੇ ਹਰਭਜਨ ਸਿੰਘ 30 ਤੋਂ ਵੀ ਜ਼ਿਆਦਾ ਦੇ ਹਨ। ਸੀ.ਐੱਸ.ਕੇ. ਦੀ ਯੋਜਨਾ ਟੀਮ ਦੇ ਸਾਬਕਾ ਮੈਬਰਾਂ ਜਾਂ ਧਮਾਕੇਦਾਰ ਟੀ20 ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਕਰਨ ਦੀ ਸੀ। ਇੱਥੋਂ ਤੱਕ ਕਿ ਰਵਿੰਦਰ ਜਡੇਜਾ ਦੀ ਵੀ ਉਮਰ 29 ਸਾਲ ਹੈ।
ਬਿਹਾਰ ਨੇ ਤੇਲੰਗਾਨਾ ਨੂੰ 8-1 ਨਾਲ ਹਰਾਇਆ
NEXT STORY