ਨਵੀਂ ਦਿੱਲੀ- ਭਾਰਤੀ ਕੁਸ਼ਤੀ ਸੰਘ ਨੇ ਕੁਝ ਸਖਤ ਫੈਸਲੇ ਲੈਂਦੇ ਹੋਏ ਸਾਰੇ ਪਹਿਲਵਾਨਾਂ ਲਈ ਰਾਸ਼ਟਰੀ ਪ੍ਰਤੀਯੋਗਿਤਾ ’ਚ ਹਿੱਸੇਦਾਰੀ ਲਈ ਜਨਵ ਪ੍ਰਮਾਣ ਪੱਤਰ ਜ਼ਰੂਰ ਕਰ ਦਿੱਤਾ ਹੈ। ਪਟਨਾ ’ਚ ਹੋਏ ਅੰਡਰ-15 ਓਪਨ ਰੈਂਕਿੰਗ ਟੂਰਨਾਮੈਂਟ ’ਚ ਲਗਭਗ 1000 ਤੋਂ ਵੀ ਜ਼ਿਆਦਾ ਪਹਿਲਵਾਨਾਂ ਨੇ ਹਿੱਸਾ ਲਿਆ ਜਿਸ ’ਚ ਭਾਰਤੀ ਕੁਸ਼ਤੀ ਸੰਘ ਨੇ ਸਖਤ ਫੈਸਲਾ ਲੈਂਦੇ ਹੋਏ ਲਗਭਗ 150 ਤੋਂ ਜ਼ਿਆਦਾ ਓਵਰਏਜ਼ ਪਹਿਲਵਾਨਾਂ ਨੂੰ ਪ੍ਰਤੀਯੋਗਿਤਾ ’ਚੋਂ ਬਾਹਰ ਕਰ ਦਿੱਤਾ ਹੈ। ਇਸ ਦੇ ਇਲਾਵਾ ਰਾਂਚੀ ’ਚ ਸਮਾਪਤ ਹੋਈ ਅੰਡਰ-17 (ਕੈਡੇਟ) ਰਾਸ਼ਟਰੀ ਪ੍ਰਤੀਯੋਗਿਤਾ ’ਚ ਵੀ ਓਵਰਏਜ਼ ਪਹਿਲਵਾਨਾਂ ਨੂੰ ਬਾਹਰ ਕੀਤਾ ਹੈ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
ਪਹਿਲਵਾਨਾਂ ਦੇ ਦਸਤਾਵੇਜਾਂ ਦੀ ਜਾਂਚ ’ਚ ਪਤਾ ਲੱਗਾ ਕਿ ਪਹਿਲਵਾਨ ਆਪਣੀ ਉਮਰ ਘਟਾਉਣ ਲਈ ਦਿੱਲੀ ਸੂਬੇ ਦਾ ਸਹਾਰਾ ਲੈਂਦੇ ਹਨ ਕਿਉਂਕਿ ਦਿੱਲੀ ’ਚ ਆਸਾਨੀ ਨਾਲ ਜਨਮ ਪ੍ਰਮਾਣ ਪੱਤਰ ਆਨਲਾਈਨ ਮਿਲ ਜਾਂਦਾ ਹੈ। ਨਾਮ ਨਾ ਛਾਪਣ ਦੀ ਸ਼ਰਤ ’ਤੇ ਇਕ ਪਹਿਲਵਾਨ ਨੇ ਮੰਨਿਆ ਕਿ ਉਸ ਨੇ 2 ਸਾਲ ਉਮਰ ਘਟਾਉਣ ਲਈ ਦਿੱਲੀ ਤੋਂ ਨਵਾਂ ਜਨਮ ਪ੍ਰਮਾਣ ਪੱਤਰ ਆਨਲਾਈਨ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ-ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਗੁਜਰਾਤ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ
NEXT STORY