ਮੁੰਬਈ- ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੇ ਚਾਰ ਛੱਕਿਆਂ ਨਾਲ 31 ਦੌੜਾਂ ਅਤੇ ਰਾਹੁਲ ਤੇਵਤੀਆ ਦੇ ਅਜੇਤੂ 40 ਦੌੜਾਂ ਦੀ ਬਦੌਲਤ ਗੁਜਰਾਤ ਟਾਇਟਨਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਬੁੱਧਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਪੰਜ ਵਿਕਟਾਂ ਨਾਲ ਹਰਾ ਦਿੱਤਾ। ਹੈਦਰਾਬਾਦ ਨੇ ਓਪਨਰ ਅਭਿਸ਼ੇਕ ਸ਼ਰਮਾ (65) ਅਤੇ ਐਡਨ ਮਾਰਕ੍ਰਮ (56) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਸ਼ਸ਼ਾਂਕ ਸਿੰਘ ਦੀ ਅਜੇਤੂ 25 ਦੌੜਾਂ ਦੀ ਪਾਰੀ ਨਾਲ 6 ਵਿਕਟਾਂ 'ਤੇ 195 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਗੁਜਰਾਤ ਨੇ ਵਿਕਟ ਗਵਾਉਣ ਦੇ ਬਾਵਜੂਦ ਆਖਰੀ ਓਵਰ ਵਿਚ ਚਾਰ ਛੱਕਿਆਂ ਦੇ ਦਮ 'ਤੇ 20 ਓਵਰ ਵਿਚ ਪੰਜ ਵਿਕਟਾਂ 'ਤੇ 199 ਦੌੜਾਂ ਬਣਾ ਕੇ ਅੱਠ ਮੈਚਾਂ ਵਿਚ 7ਵੀਂ ਜਿੱਤ ਹਾਸਲ ਕੀਤੀ ਅਤੇ ਪਲੇਅ ਆਫ ਦੇ ਕਰੀਬ ਪਹੁੰਚ ਗਿਆ। ਹੈਦਰਾਬਾਦ ਵੱਡਾ ਸਕੋਰ ਬਣਾਉਣ ਦੇ ਬਾਵਜੂਦ ਉਸਦਾ ਬਚਾਅ ਨਹੀਂ ਕਰ ਸਕਿਆ ਅਤੇ ਉਸ ਨੂੰ ਅੱਠ ਮੈਚਾਂ ਵਿਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਪੜ੍ਹੋ-ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ
ਟੀਚੇ ਦਾ ਪਿੱਛਾ ਕਰਦੇ ਹੋਏ ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ ਨੇ 38 ਗੇਂਦਾਂ ਵਿਚ 11 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸ਼ੁਭਮਨ ਗਿੱਲ ਨੇ 24 ਗੇਂਦਾਂ ਵਿਚ 22 ਦੌੜਾਂ ਦੀ ਪਾਰੀ ਖੇਡੀ ਜਦਕਿ ਰਾਹੁਲ ਤੇਵਤੀਆ ਨੇ ਗੁਜਰਾਤ ਨੂੰ ਮੁਕਾਬਲੇ ਵਿਚ ਬਣਾਏ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਆਖਰੀ ਤਿੰਨ ਗੇਂਦਾਂ ਵਿਚ ਉਸ ਨੂੰ 9 ਦੌੜਾਂ ਦੀ ਜ਼ਰੂਰਤ ਸੀ। ਤੇਵਤੀਆ ਨੇ ਪਾਰੀ ਦੇ ਆਖਰੀ ਓਵਰ ਵਿਚ ਪਹਿਲੀ ਅਤੇ ਰਾਸ਼ਿਦ ਨੇ ਤੀਜੀ ਗੇਂਦ 'ਤੇ ਛੱਕਾ ਲਗਾਇਆ। ਰਾਸ਼ਿਦ ਨੇ ਪਾਰੀ ਦੀ 5ਵੀਂ ਗੇਂਦ 'ਤੇ ਵੀ ਛੱਕਾ ਲਗਾਇਆ। ਰਾਸ਼ਿਦ ਨੇ ਆਖਰੀ ਗੇਂਦ 'ਤੇ ਵੀ ਛੱਕਾ ਲਗਾ ਕੇ ਜਿੱਤ ਗੁਜਰਾਤ ਦੀ ਝੋਲੀ ਵਿਚ ਪਾ ਦਿੱਤੀ। ਗੁਜਰਾਤ ਨੇ ਪੰਜ ਵਿਕਟਾਂ ਨਾਲ ਰੋਮਾਂਚਕ ਮੁਕਾਬਲਾ ਜਿੱਤ ਲਿਆ।
ਤੇਵਤੀਆ ਅਤੇ ਰਾਸ਼ਿਦ ਨੇ ਆਕਰੀ ਚਾਰ ਓਵਰਾਂ ਵਿਚ 59 ਦੌੜਾਂ ਬਣਾਈਆਂ ਅਤੇ ਗੁਜਰਾਤ ਨੂੰ ਅਸੰਭਵ ਲੱਗ ਰਹੀ ਜਿੱਤ ਦਿਵਾ ਦਿੱਤੀ। ਇਸ ਤੋਂ ਪਹਿਲਾਂ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 44 ਦੌੜਾਂ ਤੱਕ ਹੈਦਰਾਬਾਦ ਦੇ 2 ਵਿਕਟ ਡਿੱਗ ਚੁੱਕੇ ਸਨ। ਕਪਤਾਨ ਕੇਨ ਵਿਲੀਅਮਸਨ ਪੰਜ ਅਤੇ ਰਾਹੁਲ ਤ੍ਰਿਪਾਠੀ 16 ਦੌੜਾਂ ਬਣਾ ਕੇ ਮੁਹੰਮਦ ਸ਼ੰਮੀ ਦੀ ਗੇਂਦ 'ਤੇ ਆਊਟ ਹੋਏ। ਇਸ ਤੋਂ ਬਾਅਦ ਅਭਿਸ਼ੇਕ ਅਤੇ ਮਾਰਕ੍ਰਮ ਨੇ ਤੀਜੇ ਵਿਕਟ ਦੇ ਲਈ 96 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਅਭਿਸ਼ੇਕ ਨੇ 42 ਗੇਂਦਾਂ ਵਿਚ 6 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ, ਜਦਕਿ ਮਾਰਕ੍ਰਮ ਨੇ 40 ਗੇਂਦਾਂ ਵਿਚ 56 ਦੌੜਾਂ ਵਿਚ 2 ਚੌਕੇ ਅਤੇ ਤਿੰਨ ਛੱਕੇ ਲਗਾਏ ਅਤੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਹੈਦਰਾਬਾਦ ਦੇ ਸਕੋਰ ਵਿਚ 14 ਵਾਈਡ ਦੌੜਾਂ ਦਾ ਵੀ ਅਹਿਮ ਯੋਗਦਾਨ ਰਿਹਾ। ਗੁਜਰਾਤ ਵਲੋਂ ਸ਼ੰਮੀ ਨੇ 39 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
ਪਲੇਇੰਗ-11 :-
ਗੁਜਰਾਤ ਟਾਇਟਨਸ :- ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਅਭਿਨਵ ਮਨੋਹਰ, ਡੇਵਿਡ ਮਿਲਰ, ਹਾਰਦਿਕ ਪੰਡਯਾ (ਕਪਤਾਨ), ਰਾਹੁਲ ਤੇਵਤੀਆ, ਰਾਸ਼ਿਦ ਖ਼ਾਨ, ਯਸ਼ ਦਿਆਲ, ਮੁਹੰਮਦ ਸ਼ੰਮੀ, ਲਾਕੀ ਫਰਗਿਊਸਨ, ਅਲਜ਼ਾਰੀ ਜੋਸੇਫ।
ਸਨਰਾਈਜ਼ਰਜ਼ ਹੈਦਰਾਬਾਦ :- ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡੇਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਅਭਿਸ਼ੇਕ ਸ਼ਰਮਾ, ਜੇ. ਸੁਚਿਤ, ਭੁਵਨੇਸ਼ਵਰ ਕੁਮਾਰ, ਮਾਰਕੋ ਜੇਨਸਨ, ਉਮਰਾਨ ਮਲਿਕ, ਟੀ. ਨਟਰਾਜਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੰਤ ਨੂੰ ਟੈਸਟ ਕਪਤਾਨੀ ਲਈ ਤਿਆਰ ਕੀਤਾ ਜਾਣਾ ਚਾਹੀਦੈ : ਯੁਵਰਾਜ
NEXT STORY