ਪੁਣੇ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਮੁੱਖ ਕੋਚ ਸੰਜੇ ਬਾਂਗੜ ਨੇ ਫਿਰ ਤੋਂ ਕਿਹਾ ਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਜਲਦ ਹੀ ਬੁਰੇ ਦੌਰ ’ਚੋਂ ਬਾਹਰ ਨਿਕਲ ਆਏਗਾ ਜਿਸ ’ਚੋਂ ਉਹ ਅਜੇ ਵੀ ਲੰਘ ਰਿਹਾ ਹੈ। ਟੀਮ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਮੈਚ ਜਿੱਤਣ ’ਚ ਮਦਦ ਕਰੇਗਾ। ਕੋਹਲੀ ਨੇ ਆਪਣੀਆਂ ਪਿਛਲੀਆਂ 5 ਪਾਰੀਆਂ ’ਚ 9, 0, 0, 12 ਅਤੇ 1 ਦੌੜ ਬਣਾਈ ਹੈ। ਉਸ ਦੇ ਆਊਟ ਹੋਣ ਦੇ ਤਰੀਕੇ ਤੋਂ ਲੱਗਦਾ ਹੈ ਕਿ ਉਹ ਆਪਣੀ ਸਰਵਸ਼੍ਰੇਸ਼ਠ ਫਾਰਮ ’ਚ ਨਹੀਂ ਹੈ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
ਬਾਂਗੜ ਨੇ ਕਿਹਾ ਕਿ ਜਿੱਥੋਂ ਤੱਕ ਕੋਹਲੀ ਦੀ ਫਾਰਮ ਦੀ ਗੱਲ ਹੈ ਤਾਂ ਉਹ ਮਹਾਨ ਕ੍ਰਿਕਟਰ ਹੈ। ਉਸ ਨੇ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਉਤਾਰ-ਚੜਾਅ ਦਾ ਤਜਰਬਾ ਕੀਤਾ ਹੈ। ਮੈਂ ਉਸ ਨੂੰ ਬੇਹੱਦ ਨੇੜੇ ਤੋਂ ਦੇਖਿਆ ਹੈ। ਉਸ ’ਚ ਜੋਸ਼ ਅਤੇ ਜ਼ਜਬਾ ਹੈ ਅਤੇ ਉਹ ਜਲਦ ਹੀ ਇਸ ਦੌਰ ’ਚੋਂ ਬਾਹਰ ਨਿਕਲ ਕੇ ਵੱਡੀਆਂ ਪਾਰੀਆਂ ਖੇਡੇਗਾ। ਉਹ ਆਉਣ ਵਾਲੇ ਮਹੱਤਵਪੂਰਨ ਮੈਚਾਂ ’ਚ ਟੀਮ ਦੀ ਜਿੱਤ ’ਚ ਅਹਿਮ ਯੋਗਦਾਨ ਦੇਵੇਗਾ।
ਇਹ ਵੀ ਪੜ੍ਹੋ : ਦੱ. ਅਫ਼ਰੀਕੀ ਸਪਿਨਰ ਕੇਸ਼ਵ ਮਹਾਰਾਜ ਬੇਹੱਦ ਖ਼ੂਬਸੂਰਤ ਭਾਰਤੀ ਕੱਥਕ ਡਾਂਸਰ ਦੇ ਨਾਲ ਬੱਝੇ ਵਿਆਹ ਦੇ ਬੰਧਨ 'ਚ
ਬਾਂਗੜ ਨੇ ਕਿਹਾ ਕਿ ਅਸੀਂ ਅਭਿਆਸ ਦੇ ਦੌਰਾਨ ਕੁਝ ਅਲੱਗ ਹਟ ਕੇ ਨਹੀਂ ਕਰਦੇ ਹਾਂ। ਉਹ ਜਿਸ ਤਰ੍ਹਾਂ ਨਾਲ ਤਿਆਰੀਆਂ ਕਰਦੇ ਹਨ, ਉਹ ਕਦੇ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਦੇ ਹਨ ਅਤੇ ਇਹੀ ਉਨ੍ਹਾਂ ਦੀ ਵਿਸ਼ੇਸ਼ਤਾ ਹੈ। ਇਹੀ ਕਾਰਨ ਹੈ ਕਿ ਉਹ ਮੁਸ਼ਕਿਲ ਹਾਲਾਤਾ ਤੋਂ ਬਾਹਰ ਨਿਕਲਣ ਵਿਚ ਸਮਰੱਥ ਹਨ। ਉਸਦਾ ਰਵੱਈਆ ਸ਼ਲਾਘਾਯੋਗ ਹੈ। ਹਾਂ, ਉਨ੍ਹਾਂ ਨੇ ਪਿਛਲੇ ਮੈਚਾਂ ਵਿਚ ਘੱਟ ਸਕੋਰ ਬਣਾਇਆ ਪਰ ਉਹ ਮਾਨਸਿਕ ਰੂਪ ਨਾਲ ਇੰਨੇ ਮਜ਼ਬੂਤ ਹਨ ਕਿ ਜਲਦ ਹੀ ਬਿਹਤਰ ਪ੍ਰਦਰਸ਼ਨ ਕਰਨ ਵਿਚ ਸਫਲ ਹੋਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
NEXT STORY