ਓਸਲੋ (ਨਾਰਵੇ) (ਨਿਕਲੇਸ਼ ਜੈਨ)- ਓਸਲੋ ਈ-ਸਪੋਰਟਸ ਕੱਪ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਰਾਊਂਡ ’ਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੇ ਹੱਥੋਂ 3-0 ਨਾਲ ਹਾਰਨ ਤੋਂ ਬਾਅਦ ਭਾਰਤ ਦੇ 16 ਸਾਲਾ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਧਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 5ਵੇਂ ਰਾਊਂਡ ’ਚ ਕੈਨੇਡਾ ਦੇ ਏਰਿਕ ਹੇਨਸੇਨ ਨੂੰ ਹਰਾ ਕੇ ਇਕ ਵਾਰ ਫਿਰ ਸਿੰਗਲ ਬੜ੍ਹਤ ਹਾਸਲ ਕਰ ਲਈ। ਹੁਣ ਇਸ ਤਰ੍ਹਾਂ ਜਦੋਂ ਕਿ ਸਿਰਫ 2 ਰਾਊਂਡ ਹੋਰ ਖੇਡੇ ਜਾਣੇ ਹਨ, ਉਸ ਦੇ ਖਿਤਾਬ ਜਿੱਤਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ।
ਇਹ ਵੀ ਪੜ੍ਹੋ : ਦੱ. ਅਫ਼ਰੀਕੀ ਸਪਿਨਰ ਕੇਸ਼ਵ ਮਹਾਰਾਜ ਬੇਹੱਦ ਖ਼ੂਬਸੂਰਤ ਭਾਰਤੀ ਕੱਥਕ ਡਾਂਸਰ ਦੇ ਨਾਲ ਬੱਝੇ ਵਿਆਹ ਦੇ ਬੰਧਨ 'ਚ
ਅਸਲ ’ਚ ਚੌਥੇ ਰਾਊਂਡ ’ਚ ਪ੍ਰਗਾਨੰਧਾ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਟਾਈਬ੍ਰੇਕ ਦੇ ਆਧਾਰ ’ਤੇ ਅੱਗੇ ਨਿਕਲ ਗਏ ਸਨ ਪਰ 5ਵੇਂ ਰਾਊਂਡ ’ਚ ਇਕ ਵਾਰ ਫਿਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਨੀਦਰਲੈਂਡ ਦੇ ਜੋਰਡਨ ਵਾਨ ਫਾਰੈਸਟ ਨੇ ਕਾਰਲਸਨ ਨੂੰ 4 ਰੈਪਿਡ ਮੁਕਾਬਲਿਆਂ ’ਚ 2.5, 1.5 ਨਾਲ ਹਰਾ ਦਿੱਤਾ। ਇਸ ਦਾ ਫਾਇਦਾ ਮਿਲਿਆ ਪ੍ਰਗਿਆਨੰਧਾ ਨੂੰ ਜਿਸ ਨੇ ਏਰਿਕ ਨੂੰ 2.5-0.5 ਨਾਲ ਇਕਤਰਫਾ ਹਰਾਉਂਦੇ ਹੋਏ ਮੁਰਕਾਬਲੇ ’ਚ ਚੌਥੀ ਜਿੱਤ ਹਾਸਲ ਕੀਤੀ। ਹੋਰ ਨਤੀਜਿਆਂ ’ਚ ਅਜਰਬੈਜਾਨ ਦੇ ਸ਼ਕਰੀਯਾਰ ਮਮੇਘਾਰੋਵ ਦੇ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਟਾਈਬ੍ਰੇਕ ’ਚ 3.5, 2.5 ਨਾਲ ਅਤੇ ਵਿਅਤਨਾਮ ਦੇ ਲੇ ਕੁਯਾਂਗ ਲਿਮ ਨੇ ਪੋਲੈਂਡ ਦੇ ਯਾਨ ਡੂਡਾ ਨੂੰ 4-2 ਨਾਲ ਹਰਾਇਆ। 5 ਰਾਊਂਡ ਤੋਂ ਬਾਅਦ ਪ੍ਰਗਾਨੰਧਾ 12 ਅੰਕ ਬਣਾ ਕੇ ਪਹਿਲੇ, ਕਾਰਲਸਨ 9 ਅੰਕ ਬਣਾ ਕੇ ਦੂਜੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ : IPL ਮੈਚ ਦੌਰਾਨ ਭਿੜੇ ਰਿਆਨ ਪਰਾਗ ਅਤੇ ਹਰਸ਼ਲ ਪਟੇਲ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਵੀ ਸ਼ਾਸਤਰੀ ਨੇ ਕੀਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਦੀ ਸ਼ਲਾਘਾ, ਕਿਹਾ- ਛੇਤੀ ਮਿਲੇਗੀ ਟੀਮ ਇੰਡੀਆ 'ਚ ਜਗ੍ਹਾ
NEXT STORY