ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਆਸਟਰੇਲੀਆ ਖਿਲਾਫ ਪਖਮ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਉਪਕਪਤਾਨ ਅਜਿੰਕਯ ਰਹਾਨੇ ਦੀ ਅਜੇਤੂ ਹਮਲਾਵਰ ਅਰਧ ਸੈਂਕੜੇ ਪਾਰੀ ਦੀ ਤਾਰੀਫ ਕੀਤੀ। ਬੇਦੀ ਨੇ ਕਿਹਾ ਕਿ ਅਜਿੰਕਯ ਰਹਾਨੇ (ਅਜੇਤੂ 51) ਨੇ ਅੱਜ ਸ਼ਾਨਦਾਰ ਬੱਲੇਬਾਜ਼ੀ ਕੀਤੀ। ਬਹੁਤ ਲਾਜਵਾਬ ਕਪਤਾਨ (ਕੋਹਲੀ) ਅਤੇ ਉਪਕਪਤਾਨ (ਰਹਾਨੇ) ਨੇ ਇਕ ਦੂਜੇ ਦਾ ਵਧੀਆ ਸਾਥ ਦਿੱਤਾ। ਇਹ ਦੇਖਣਾ ਕਾਫੀ ਦਿਲਚਸਪ ਰਿਹਾ, ਅੱਜ ਬਹੁਤ ਹੀ ਮਿਹਨਤ ਵਾਲਾ ਦਿਨ ਸੀ।
ਭਾਰਤ 'ਚ 15 ਦਸੰਬਰ ਤੋਂ 18 ਦਸੰਬਰ 1933 ਤੱਕ ਖੇਡੇ ਗਏ ਪਹਿਲੇ ਟੈਸਟ ਮੈਚ ਦੀ 85ਵੀਂ ਸਾਲਗੰਢ ਦੇ ਮੌਕੇ 'ਤੇ ਬਾਮਬੇ ਜਿੰਮਖਾਨਾ 'ਚ ਆਯੋਜਿਤ ਪ੍ਰੋਗਰਾਮ 'ਚ 72 ਸਾਲ ਦੇ ਬੇਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕ੍ਰਿਕਟ ਨੂੰ ਕਿਸੇ ਹੋਰ ਬਦਲਾ ਨਹੀਂ ਜਾ ਸਕਦਾ। ਚਾਹੇ ਉਹ ਟੀ-20 ਕ੍ਰਿਕਟ ਹੋਵੇ ਜਾ 100 ਗੇਂਦ ਦਾ ਕ੍ਰਿਕਟ ਖੱਬੇ ਹੱਥ ਦੇ ਇਸ ਮਹਾਨ ਸਪਿਨਰ ਤੋਂ ਜਦੋਂ ਪੁੱਛਿਆ ਗਿਆ ਕਿ ਵਿਦੇਸ਼ 'ਚ ਟੈਸਟ ਜਿੱਤਣ ਦਾ ਭਾਰਤ ਲਈ ਇਹ ਬਿਹਤਰੀਨ ਮੌਕਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਸੀਰੀਜ਼ ਤੋਂ ਬਾਅਦ ਹੀ ਪਤਾ ਚੱਲੇਗਾ। ਮੈਂ ਭਵਿੱਖ ਨਹੀਂ ਬਣਨਾ ਚਾਹੁੰਦਾ।
ਜ਼ਿਕਰਯੋਗ ਹੈ ਕਿ ਅੱਜ ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਦੇ ਦੂਜੇ ਦਿਨ ਭਾਰਤ ਨੇ 172/3 ਦੌੜਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਮੇਜਬਾਨ ਟੀਮ 326 ਦੌੜਾਂ ਬਣਾ ਕੇ ਆਲ-ਆਊਟ ਹੋ ਗਈ ਸੀ। ਭਾਰਤ, ਆਸਟਰੇਲੀਆ ਦੀ ਪਹਿਲੀ ਪਾਰੀ ਦੇ ਸਕੋਰ ਨਾਲ ਅੱਜ ਵੀ 154 ਦੌੜਾਂ ਪਿੱਛੇ ਹੈ।
'ਬੱਚੇ' ਦੀ ਵੀਡੀਓ ਦੇਖ ਸਾਨੀਆ ਮਿਰਜ਼ਾ ਹੋਈ ਭਾਵੁਕ
NEXT STORY