ਸਪੋਰਟਸ ਡੈਸਕ- ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਉਸ ਸਮੇਂ ਦੀਆਂ ਯਾਦਾਂ 'ਚ ਚਲੇ ਗਏ ਜਦੋਂ ਉਹ ਛੋਟੇ ਸਨ ਤੇ ਕ੍ਰਿਕਟ 'ਚ ਆਪਣਾ ਨਾਂ ਬਣਾਉਣ ਲਈ ਸੰਘਰਸ਼ ਕਰਦੇ ਸਨ। ਸਚਿਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਪੋਸਟ ਕਰਦੇ ਹੋਏ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਕਿ ਉਹ ਆਪਣੇ ਬਚਪਨ 'ਚ ਕਿਵੇਂ ਅਭਿਆਸ ਕਰਨ ਲਈ ਜਾਂਦੇ ਸਨ। ਸਚਿਨ ਨੇ ਇਕ ਬੱਸ ਨੰਬਰ 315 ਦਿਖਾਈ, ਜਿਸ ਰਾਹੀਂ ਉਹ ਟ੍ਰੇਨ ਤੇ ਘਰ ਦਰਮਿਆਨ ਦਾ ਸਫ਼ਰ ਪੂਰਾ ਕਰਦੇ ਸੀ।
ਇਹ ਵੀ ਪੜ੍ਹੋ : IPL 2022 :ਚੇਨਈ ਨੇ ਹੈਦਰਾਬਾਦ ਨੂੰ ਦਿੱਤਾ 155 ਦੌੜਾਂ ਦਾ ਟੀਚਾ
The story of 315 : ਦੁਨੀਆ ਦੇ ਸਭ ਤੋਂ ਮਹਾਨ ਖਿਡਾਰੀਆਂ 'ਚ ਸ਼ੁਮਾਰ ਇਕ ਸਚਿਨ ਤੇਂਦੁਲਕਰ ਨੇ ਬੱਸ 'ਚ ਆਪਣੀ ਪਸੰਦੀਦਾ ਸੀਟ ਦੇ ਬਾਰੇ ਵੀ ਦੱਸਿਆ, ਜਿੱਥੇ ਉਹ ਘਰ ਪਰਤਦੇ ਸਮੇਂ ਤਾਜ਼ੀ ਹਵਾ ਦਾ ਆਨੰਦ ਮਾਣਦੇ ਸਨ। ਬੱਸ ਨੰਬਰ 315 ਦੇ ਪਿੱਛੇ ਆਪਣੀਆਂ ਯਾਦਾਂ ਤਾਜ਼ਾ ਕਰਦੇ ਹੋਏ ਮਾਸਟਰਸ ਬਲਾਸਟਰ ਪੁਰਾਣੀਆਂ ਯਾਦਾਂ 'ਚ ਗੁਆਚ ਗਏ। ਵੀਡੀਓ 'ਚ ਸਚਿਨ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦਸ ਰਹੇ ਹਨ। ਉਹ ਦਸਦੇ ਹਨ ਕਿ ਕਿਵੇਂ ਉਹ ਸ਼ਿਵਾਜੀ ਪਾਰਕ ਪੁੱਜਦੇ ਸਨ ਜਿੱਥੇ ਉਹ ਆਪਣੇ ਕੋਚ ਰਮਾਂਕਾਂਤ ਆਚਰੇਕਰ ਦੀ ਸਰਪ੍ਰਸਤੀ 'ਚ ਪ੍ਰੈਕਟਿਸ ਕਰਦੇ ਸਨ।
ਇਹ ਵੀ ਪੜ੍ਹੋ : ਗੁਜਰਾਤ ਇੰਟਰਨੈਸ਼ਨਲ ਸ਼ਤਰੰਜ : ਉਜ਼ਬੇਕਿਸਤਾਨ ਦੇ ਓਰਟਿਕ ਬਣੇ ਜੇਤੂ
ਸਚਿਨ ਨੇ ਇਸ ਵੀਡੀਓ 'ਚ ਕਿਹਾ, ਬਹੁਤ ਸਾਲਾਂ ਬਾਅਦ 315 ਬੱਸ ਦਾ ਨੰਬਰ ਦੇਖਿਆ ਹੈ। ਇਹ ਬਾਂਦਰਾ ਤੇ ਸ਼ਿਵਾਜੀ ਪਾਰਕ ਦਰਮਿਆਨ ਚਲਦੀ ਸੀ ਜਿੱਥੇ ਜਾ ਕੇ ਮੈਂ ਅਭਿਆਸ ਕਰਨ ਲਈ ਬੇਹੱਦ ਉਤਸੁਕ ਰਹਿੰਦਾ ਸੀ। ਅਭਿਆਸ ਦੇ ਦੌਰਾਨ ਜਦੋਂ ਮੈਂ ਥੱਕ ਜਾਂਦਾ ਤਾਂ ਇਸੇ ਬੱਸ ਦੀ ਆਖ਼ਰੀ ਸੀਟ ਖ਼ਾਲੀ ਰਹਿਣ ਦੀ ਉਮੀਦ ਕਰਦਾ ਤੇ ਜਦੋਂ ਉਹ ਖ਼ਾਲੀ ਮਿਲਦੀ ਤਾਂ ਖਿੜਕੀ 'ਤੇ ਸਿਰ ਰੱਖ ਕੇ ਸੌਂ ਜਾਂਦਾ। ਇਸ ਨਾਲ ਮੈਨੂੰ ਠੰਡੀ ਹਵਾ ਮਿਲਦੀ ਰਹਿੰਦੀ । ਇਹ ਸਮਾਂ ਬਹੁਤ ਮਜ਼ੇਦਾਰ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਚੇਨਈ ਦੀ ਲਗਾਤਾਰ ਚੌਥੀ ਹਾਰ, ਹੈਦਰਬਾਦ ਨੇ 8 ਵਿਕਟਾਂ ਨਾਲ ਹਰਾਇਆ
NEXT STORY