ਸਪੋਰਟਸ ਡੈਸਕ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 17 ਮੈਚ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਚੇਨਈ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਹੈਦਰਬਾਦ ਨੂੰ 155 ਦੌੜਾਂ ਦਾ ਟੀਚਾ ਦਿੱਤਾ। ਚੇਨਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ 15 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਦੀ ਗੇਂਦ 'ਤੇ ਮਾਰਕਰਮ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਚੇਨਈ ਨੂੰ ਦੂਜਾ ਝਟਕਾ ਰਿਤੂਰਾਜ ਗਾਇਕਵਾੜ ਦੇ ਤੌਰ 'ਤੇ ਲੱਗਾ। ਰਿਤੂਰਾਜ ਟੀ. ਨਟਰਾਜਨ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ।
ਚੇਨਈ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਅੰਬਾਤੀ ਰਾਇਡੂ 27 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਦੀ ਗੇਂਦ 'ਤੇ ਮਾਰਕਰਮ ਨੂੰ ਕੈਚ ਦੇ ਕੇ ਆਊਟ ਹੋ ਗਏ। ਰਾਇਡੂ ਨੇ ਆਪਣੀ ਪਾਰੀ ਦੇ ਦੌਰਾਨ 4 ਚੌਕੇ ਵੀ ਲਾਏ। ਚੇਨਈ ਦੀ ਚੌਥੀ ਵਿਕਟ ਮੋਈਨ ਅਲੀ ਦੇ ਤੌਰ 'ਤੇ ਡਿੱਗੀ। ਮੋਈਨ ਨੇ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ। ਮੋਈਨ ਮਾਰਕਰਮ ਦੀ ਗੇਂਦ 'ਤੇ ਤ੍ਰਿਪਾਠੀ ਵਲੋਂ ਕੈਚ ਆਊਟ ਹੋਏ। ਇਸ ਤੋਂ ਬਾਅਦ ਚੇਨਈ ਦੀ 5ਵੀਂ ਵਿਕਟ ਸ਼ਿਵਮ ਦੁਬੇ ਦੇ ਤੌਰ 'ਤੇ ਡਿੱਗੀ। ਸ਼ਿਵਮ 3 ਦੌੜਾਂ ਦੇ ਨਿੱਜੀ ਸਕੋਰ 'ਤੇ ਟੀ. ਨਟਰਾਜਨ ਦੀ ਗੇਂਦ 'ਤੇ ਉਮਰਾਨ ਮਲਿਕ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਕਪਤਾਨ ਰਵਿੰਦਰ ਜਡੇਜਾ 23 ਦੌੜਾਂ ਜਦਕਿ ਧੋਨੀ ਸਿਰਫ 3 ਦੌੜਾਂ ਬਣਾ ਆਊਟ ਹੋਏ। ਬੈਂਗਲੁਰੂ ਵਲੋਂ ਮੈਕਰੋ ਜੇਨਸਨ ਨੇ 1, ਵਾਸ਼ਿੰਗਟਨ ਸੁੰਦਰ ਨੇ 2, ਟੀ. ਨਟਰਾਜਨ ਨੇ 2 ਤੇ ਐਡੇਨ ਮਾਰਕਰਮ ਨੇ 1 ਤੇ ਭੁਵਨੇਸ਼ਵਰ ਕੁਮਾਰ ਨੇ 1 ਵਿਕਟ ਲਏ।
ਜਿੱਥੇ ਇਕ ਪਾਸ ਚੇਨਈ ਸੁਪਰ ਕਿੰਗਜ਼ ਆਪਣੇ ਤਿੰਨ ਮੈਚਾਂ 'ਚ ਹਾਰ ਦੇ ਨਾਲ 9ਵੇਂ ਸਥਾਨ 'ਤੇ ਹੈ ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਵੀ ਆਪਣੇ ਪਹਿਲੇ ਦੋ ਮੈਚ ਹਾਰ ਚੁੱਕੀ ਹੈ। ਜਿਸ ਤਰ੍ਹਾਂ ਦੋਵੇਂ ਟੀਮਾਂ ਅਜੇ ਤਕ ਪੁਆਇੰਟਸ ਟੇਬਲ 'ਚ ਬਿਨਾ ਕਿਸੇ ਅੰਕ ਦੇ ਖੜ੍ਹੀਆਂ ਹਨ, ਉਸ ਤਰ੍ਹਾ ਇਕ ਗੱਲ ਤੈਅ ਹੈ ਕਿ ਇਸ ਮੈਚ 'ਚ ਇਕ ਟੀਮ ਆਪਣਾ ਖਾਤਾ ਜ਼ਰੂਰ ਖੋਲੇਗੀ।
ਇਹ ਵੀ ਪੜ੍ਹੋ : PBKS vs GT : ਰੋਮਾਂਚਕ ਮੈਚ 'ਚ ਗੁਜਰਾਤ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ
ਹੈਡ ਟੂ ਹੈੱਡ
ਆਈ. ਪੀ. ਐੱਲ. 'ਚ ਅਜੇ ਤਕ ਸੀ. ਐੱਸ. ਕੇ. ਤੇ ਆਸ. ਆਰ. ਐੱਚ ਦੀਆਂ ਟੀਮਾਂ 16 ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿਸ 'ਚ 12 ਵਾਰ ਚੇਨਈ ਨੇ ਬਾਜ਼ੀ ਮਾਰੀ ਹੈ ਜਦਕਿ ਹੈਦਰਾਬਾਦ ਦੀ ਟੀਮ 4 ਵਾਰ ਜਿੱਤੀ ਹੈ । ਹੈਦਰਾਬਾਦ ਦਾ ਚੇਨਈ ਦੇ ਖ਼ਿਲਾਫ਼ ਦਾ ਇਕ ਪਾਰੀ 'ਚ ਸਰਵਉੱਚ ਸਕੋਰ 192 ਤੇ ਘੱਟੋ-ਘੱਟ ਸਕੋਰ 134 ਰਿਹਾ ਹੈ। ਜਦਕਿ ਚੇਨਈ ਨੇ ਹੈਦਰਾਬਾਦ ਦੇ ਖ਼ਿਲਾਫ਼ ਇਕ ਇਨਿੰਗ 'ਚ ਸਭ ਤੋਂ ਜ਼ਿਆਦਾ 223 ਤੇ ਸਭ ਤੋਂ ਘੱਟ 134 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : ਚਾਹਲ ਨੇ ਸੁਣਾਇਆ ਖ਼ੌਫ਼ਨਾਕ ਕਿੱਸਾ- ਜਦੋਂ ਇਕ ਕ੍ਰਿਕਟਰ ਨੇ ਉਨ੍ਹਾਂ ਨੂੰ 15ਵੀਂ ਮੰਜ਼ਿਲ ਦੀ ਬਾਲਕਨੀ 'ਤੇ ਲਟਕਾ ਦਿੱਤਾ
ਪਲੇਇੰਗ ਇਲੈਵਨ
ਚੇਨਈ ਸੁਪਰ ਕਿੰਗਜ਼ : ਰੌਬਿਨ ਉਥੱਪਾ, ਰੁਤੁਰਾਜ ਗਾਇਕਵਾੜ, ਮੋਈਨ ਅਲੀ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ (ਕਪਤਾਨ), ਸ਼ਿਵਮ ਦੁਬੇ, ਐਮ. ਐਸ. ਧੋਨੀ (ਵਿਕਟਕੀਪਰ), ਡਵੇਨ ਬ੍ਰਾਵੋ, ਕ੍ਰਿਸ ਜੌਰਡਨ, ਮਹੇਸ਼ ਥੀਕਸ਼ਾਨਾ, ਮੁਕੇਸ਼ ਚੌਧਰੀ
ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਮਾਰਕੋ ਜੈਨਸਨ, ਉਮਰਾਨ ਮਲਿਕ, ਟੀ ਨਟਰਾਜਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੈਟ ਕਮਿੰਸ 'ਤੇ ਫ਼ਿਦਾ ਹੋਈ ਜੂਹੀ ਚਾਵਲਾ ਦੀ ਧੀ, ਕਿਹਾ- ਮੇਰਾ ਦਿਲ...
NEXT STORY