ਬੈਂਗਲੁਰੂ, (ਬਿਊਰੋ)— ਬੈਂਗਲੁਰੂ ਐੱਫ.ਸੀ. ਹੀਰੋ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਚੌਥੇ ਸੀਜ਼ਨ ਦੇ ਪਲੇਅ ਆਫ 'ਚ ਪਹੁੰਚ ਚੁੱਕਾ ਹੈ ਅਤੇ ਹੁਣ ਉਹ ਆਪਣੇ ਅੰਤਿਮ ਲੀਗ ਮੈਚ 'ਚ ਕੇਰਲ ਬਲਾਸਟਰਸ ਨਾਲ ਵੀਰਵਾਰ ਨੂੰ ਭਿੜੇਗਾ, ਜੋ ਅੱਗੇ ਜਾਣ ਦੀ ਹੋੜ 'ਚ ਸ਼ਾਮਲ ਹੈ। ਕਾਂਤੀਰਾਵਾ ਸਟੇਡੀਅਮ 'ਚ ਜੇਕਰ ਦੋ ਵਾਰ ਦੇ ਉਪ ਜੇਤੂ ਕੇਰਲ ਨੇ ਬੈਂਗਲੁਰੂ ਨੂੰ ਹਰਾ ਦਿੱਤਾ ਤਾਂ ਉਸ ਦੇ ਅੱਗੇ ਜਾਣ ਦੀਆਂ ਉਮੀਦਾਂ ਬਣੀਆਂ ਰਹਿਣਗੀਆਂ ਪਰ ਜੇਕਰ ਉਹ ਹਾਰ ਗਿਆ ਤਾਂ ਉਸ ਦਾ ਬਾਹਰ ਜਾਣਾ ਲਗਭਗ ਤੈਅ ਹੋ ਜਾਵੇਗਾ ਪਰ ਇਸ ਦੇ ਲਈ ਉਸ ਨੂੰ ਜਮਸ਼ੇਦਪੁਰ ਐੱਫ.ਸੀ. ਅਤੇ ਐੱਫ.ਸੀ. ਗੋਆ ਦੇ ਮੈਚਾਂ ਦੇ ਨਤੀਜਿਆਂ 'ਤੇ ਵੀ ਨਿਰਭਰ ਰਹਿਣਾ ਹੋਵੇਗਾ।
ਬਲਾਸਟਰਸ ਅਜੇ 17 ਮੈਚਾਂ ਤੋਂ 25 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਹੈ ਅਤੇ ਜੇਕਰ ਉਹ ਜਿੱਤ ਜਾਂਦਾ ਹੈ ਉਸ ਦੇ ਵੱਧ ਤੋਂ ਵੱਧ 28 ਅੰਕ ਹੋਣਗੇ। ਜਮਸ਼ੇਦਪੁਰ ਦੇ 26 ਅੰਕ ਹੈ ਜਦਕਿ ਗੋਆ ਦੇ 24 ਅੰਕ ਹਨ ਜਦਕਿ ਉਸ ਦੇ ਖਾਤੇ 'ਚ ਇਕ ਮੈਚ ਬਚਿਆ ਹੈ। ਹੁਣ ਕੇਰਲ ਇਹ ਉਮੀਦ ਕਰੇਗਾ ਕਿ ਦੋਵੇਂ ਟੀਮਾਂ ਅੱਗੇ ਨਾ ਵਧਣ। ਮੇਜ਼ਬਾਨ ਬੈਂਗਲੁਰੂ ਬੇਸ਼ੱਕ ਪਹਿਲਾਂ ਹੀ ਸੈਮੀਫਾਈਨਲ 'ਚ ਪਹੁੰਚ ਚੁੱਕਾ ਹੈ ਪਰ ਉਹ ਆਪਣੀ ਜਿੱਤ ਦੀ ਲੈਅ ਨੂੰ ਖਰਾਬ ਨਹੀਂ ਕਰਨਾ ਚਾਹੇਗਾ ਅਤੇ ਲਗਾਤਾਰ ਜਿੱਤ ਹਾਸਲ ਕਰਦੇ ਹੋਏ ਸੈਮੀਫਾਈਨਲ ਖੇਡਣਾ ਚਾਹੇਗਾ। ਅਜਿਹੇ 'ਚ ਕੇਰਲ ਦੇ ਲਈ ਬੈਂਗਲੁਰੂ ਨੂੰ ਉਸ ਦੇ ਘਰ 'ਚ ਹਰਾਉਣਾ ਬਹੁਤ ਮੁਸ਼ਕਲ ਕੰਮ ਹੋਵੇਗਾ।
ਸੇਥੁਰਮਨ ਤੋਂ ਬੱਝੀ ਉਮੀਦ, 7 ਡਰਾਅ ਤੋਂ ਬਾਅਦ ਜਿੱਤਿਆ ਵਿਦਿਤ
NEXT STORY