ਨਵੀਂ ਦਿੱਲੀ— ਭਾਰਤੀ ਟੈਨਿਸ ਖਿਡਾਰੀਆਂ ਰੋਹਨ ਬੋਪੰਨਾ, ਤਜਰਬੇਕਾਰ ਲੀਏਂਡਰ ਪੇਸ ਤੇ ਦਿਵਿਜ ਸ਼ਰਣ ਨੇ ਆਸਟ੍ਰੇਲੀਅਨ ਓਪਨ ਵਿਚ ਵੀਰਵਾਰ ਨੂੰ ਆਪਣੇ-ਆਪਣੇ ਜੋੜੀਦਾਰਾਂ ਨਾਲ ਜੇਤੂ ਸ਼ੁਰੂਆਤ ਕਰਦਿਆਂ ਪੁਰਸ਼ ਡਬਲਜ਼ ਦੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ ਹੈ। ਬੋਪੰਨਾ ਤੇ ਉਸਦੇ ਜੋੜੀਦਾਰ ਫਰਾਂਸ ਦੇ ਐਡੂਆਰਡ ਰੋਜਰ ਵੇਸੇਲੀਨ ਦੀ 10ਵੀਂ ਜੋੜੀ ਨੇ ਅਮਰੀਕਾ ਦੇ ਰਿਆਨ ਹੈਰਿਸ ਤੇ ਕੈਨੇਡਾ ਦੇ ਵਾਸੇਕ ਪੋਸਪਿਸਿਲ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੂੰ 6-2, 7-6 ਨਾਲ ਹਰਾ ਕੇ ਪਹਿਲੇ ਦੌਰ ਵਿਚ ਜਿੱਤ ਦਰਜ ਕੀਤੀ।
ਪੇਸ ਤੇ ਪੂਰਵ ਰਾਜਾ ਦੀ ਭਾਰਤੀ ਜੋੜੀ ਨੇ ਜਾਰਜੀਆ ਦੇ ਕਿਨੋਲਜ ਬਾਸਿਲਾਸ਼ਿਵਿਲ ਤੇ ਆਸਟ੍ਰੀਆ ਦੇ ਆਂਦ੍ਰਿਯਸ ਹੈਦਰ ਮੈਰੇਨ ਨੂੰ 6-2, 6-3 ਨਾਲ ਹਰਾਇਆ। ਪੁਰਸ਼ ਡਬਲਜ਼ ਵਿਚ ਇਕ ਹੋਰ ਭਾਰਤੀ ਦਿਵਿਜ ਸ਼ਰਣ ਨੇ ਅਮਰੀਕਾ ਦੇ ਰਾਜੀਵ ਰਾਮ ਨਾਲ ਮਿਲ ਕੇ ਰੋਮਾਨੀਆ ਦੇ ਮਾਰੀਯਸ ਕੋਪਿਲ ਤੇ ਸਰਬੀਆ ਦੇ ਵਿਕਟਰ ਟ੍ਰੋਏਕੀ ਨੂੰ 7-6, 6-4 ਨਾਲ ਹਰਾਇਆ।
'ਕੇਲੇ' ਨਾ ਮਿਲਣ 'ਤੇ ਇਹ ਟੈਨਿਸ ਸਟਾਰ ਨੇ ਮੈਚ 'ਚ ਕੀਤੀ ਇਹ ਹਰਕਤ
NEXT STORY