ਲੰਡਨ— ਭਾਰਤ ਦੇ ਚੋਟੀ ਦੇ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਚੈਂਪੀਅਨਸ਼ਿਪ ਵਿਚ ਆਪਣੀ ਜੋੜੀਦਾਰ ਦੇ ਨਾਲ ਮਿਕਸਡ ਡਬਲਜ਼ ਕੁਆਰਟਰਫਾਈਨਲ ਵਿਚ ਜਗ੍ਹਾ ਬਣਾ ਲਈ ਪਰ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਦੇ ਤੀਜੇ ਦੌਰ ਦਾ ਮੁਕਾਬਲਾ ਹਾਰਨ ਤੋਂ ਬਾਅਦ ਟੂਰਨਾਮੈਂਟ 'ਚ ਸਫਰ ਸਮਾਪਤ ਹੋ ਗਿਆ ਹੈ। ਮਿਕਸਡ ਡਬਲਜ਼ ਦੇ ਤੀਜੇ ਦੌਰ ਦੇ ਮੁਕਾਬਲੇ ਵਿਚ ਬੋਪੰਨਾ ਅਤੇ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਦੀ 10ਵਾਂ ਦਰਜਾ ਪ੍ਰਾਪਤ ਜੋੜੀ ਨੇ ਕ੍ਰੋਏਸ਼ੀਆ ਦੇ ਨਿਕੋਲਾ ਮੇਕਟਿਕ ਅਤੇ ਐਨਾ ਕੋਂਜੁਨ ਦੀ ਜੋੜੀ ਨੂੰ 7-6, 6-2 ਨਾਲ ਹਰਾ ਕੇ ਅੰਤਿਮ ਅੱਠ 'ਚ ਸਥਾਨ ਪੱਕਾ ਕਰ ਲਿਆ ਹੈ।
ਹਾਲਾਂਕਿ ਮਿਕਸਡ ਵਰਗ ਦੇ ਮੁਕਾਬਲਿਆਂ 'ਚ ਭਾਰਤ ਦੇ ਲਈ ਰਲਿਆ-ਮਿਲਿਆ ਨਤੀਜਾ ਰਿਹਾ ਅਤੇ ਚੋਟੀ ਦੀ ਮਹਿਲਾ ਖਿਡਾਰਨ ਸਾਨੀਆ ਅਤੇ ਕ੍ਰੋਏਸ਼ੀਆ ਦੇ ਉਨ੍ਹਾਂ ਦੇ ਜੋੜੀਦਾਰ ਇਵਾਨ ਡੋਡਿਗ ਨੂੰ ਕੋਰਟ 2 'ਤੇ ਹੋਏ ਮੁਕਾਬਲੇ 'ਚ ਫਿਨਲੈਂਡ ਦੇ ਹੈਨਰੀ ਕੋਂਟੀਨੇਨ ਅਤੇ ਬ੍ਰਿਟੇਨ ਦੇ ਹੀਥਰ ਵਾਟਸਨ ਦੀ ਜੋੜੀ ਦੇ ਹੱਥੋਂ 6-7, 4-6 ਨਾਲ ਹਰਾ ਝਲਣੀ ਪਈ। ਸਾਨੀਆ ਇਸ ਤੋਂ ਪਹਿਲਾਂ ਮਹਿਲਾ ਡਬਲਜ਼ 'ਚ ਵੀ ਹਾਰ ਚੁੱਕੀ ਹੈ ਅਤੇ ਹੁਣ ਮਿਕਸਡ ਡਬਲਜ਼ 'ਚ ਹਾਰਨ ਦੇ ਬਾਅਦ ਉਸ ਦਾ ਸਫਰ ਵਿੰਬਲਡਨ 'ਚ ਖਤਮ ਹੋ ਗਿਆ ਹੈ। ਸਾਨੀਆ-ਡੋਡਿਗ ਨੇ ਪਹਿਲੇ ਸੈੱਟ 'ਚ ਸਖਤ ਮਿਹਨਤ ਕੀਤੀ ਪਰ ਫਿਰ ਉਹ 88 ਮਿੰਟਾਂ 'ਚ ਹੀ ਮੁਕਾਬਲਾ ਹਾਰ ਗਏ। ਇਸ ਤੋਂ ਪਹਿਲਾਂ ਬੋਪੰਨਾ ਵੀ ਪੁਰਸ਼ ਡਬਲਜ਼ 'ਚ ਹਾਰ ਕੇ ਬਾਹਰ ਹੋ ਚੁੱਕੇ ਹਨ ਅਤੇ ਹੁਣ ਉਹ ਵਿੰਬਲਡਨ 'ਚ ਇਕੱਲੇ ਭਾਰਤੀ ਬਚੇ ਹਨ।
ਇਸ ਧਾਕੜ ਖਿਡਾਰੀ ਦੀ ਅਗਵਾਈ 'ਚ ਹਾਰ ਦਾ ਬਦਲਾ ਲੈਣ ਉਤਰੇਗਾ ਸ਼੍ਰੀਲੰਕਾ
NEXT STORY