ਨਵੀਂ ਦਿੱਲੀ— ਭਾਰਤ ਦੇ ਤਜਰਬੇਕਾਰ ਚੋਟੀ ਦੇ ਖਿਡਾਰੀ ਰੋਹਨ ਬੋਪੰਨਾ ਟਾਟਾ ਓਪਨ ਮਹਾਰਾਸ਼ਟਰ ਦੀ ਖਿਤਾਬੀ ਸਫਲਤਾ ਬਦੌਲਤ ਸੋਮਵਾਰ ਨੂੰ ਜਾਰੀ ਤਾਜ਼ਾ ਟੈਨਿਸ ਰੈਂਕਿੰਗ 'ਚ 5 ਸਥਾਨ ਦੇ ਸੁਧਾਰ ਨਾਲ 32ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਪੁਣੇ 'ਚ ਹੋਏ ਇਸ ਟੂਰਨਾਮੈਂਟ ਦੀ ਖਿਤਾਬੀ ਜਿੱਤ 'ਚ ਬੋਪੰਨਾ ਦੇ ਜੋੜੀਦਾਰ ਰਹੇ ਦਿਵਿਜ ਸ਼ਰਣ ਨੇ 3 ਸਥਾਨ ਦਾ ਸੁਧਾਰ ਕੀਤਾ ਹੈ ਤੇ ਉਹ 36ਵੇਂ ਸਥਾਨ 'ਤੇ ਪਹੁੰਚ ਗਏ ਹਨ। ਕੁਆਟਰਫਾਈਨਲ 'ਚ ਬੋਪੰਨਾ ਤੇ ਸ਼ਰਣ ਤੋਂ ਹਾਰਨ ਵਾਲੇ ਵੇਟਰਨ ਖਿਡਾਰੀ ਲਿਏਂਡਰ ਪੇਸ 2 ਸਥਾਨ ਦੇ ਸੁਧਾਰ ਨਾਲ 61ਵੇਂ ਸਥਾਨ 'ਤੇ ਆ ਗਏ ਹਨ। ਵਾਈਲਡ ਕਾਰਡ ਦੇ ਕਾਰਨ ਮੁਖ ਰਾਊਂਡ 'ਚ ਮੌਕਾ ਹਾਸਲ ਕਰਨ 'ਤੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਪਹਿਲੇ ਰਾਊਂਡ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਸ ਨੂੰ 2 ਸਥਾਨ ਦਾ ਨੁਕਸਾਨ ਹੋਇਆ ਤੇ ਉਹ 112ਵੇਂ ਸਥਾਨ 'ਤੇ ਖਿਸਕ ਗਿਆ।
ਓਡੀਸ਼ਾ, ਚੰਡੀਗੜ੍ਹ, ਹਰਿਆਣਾ ਨੇ ਅੰਡਰ-17 'ਚ ਕੀਤੀ ਜਿੱਤ ਦਰਜ
NEXT STORY