ਬਰਮਿੰਘਮ- ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਮਵਾਰ ਨੂੰ ਇੱਥੇ ਪੁਰਸ਼ਾਂ ਦੇ ਫਲਾਈਵੇਟ (51 ਕਿਲੋਗ੍ਰਾਮ) ਵਰਗ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਆਸਾਨ ਜਿੱਤ ਦੇ ਨਾਲ ਕਰਦੇ ਹੋਏ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਮਗ਼ਾ ਜੇਤੂ ਪੰਘਾਲ ਨੇ ਵਾਨੁਅਤੂ ਦੇ ਨਾਮਰੀ ਬੇਰੀ ਨੂੰ ਸਰਬਸੰਮਤ ਫ਼ੈਸਲੇ ਨਾਲ ਹਰਾਇਆ।
ਟੋਕੀਓ ਓਲੰਪਿਕ 'ਚ ਨਿਰਾਸ਼ਜਨਕ ਪ੍ਰਦਰਸ਼ਨ ਦੇ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੇ ਪੰਘਾਲ ਨੇ ਮੁਕਾਬਲੇ ਦੇ ਤਿੰਨੇ ਦੌਰ 'ਚ ਆਪਣਾ ਦਬਦਬਾ ਬਣਾਈ ਰਖਿਆ । ਉਨ੍ਹਾਂ ਨੇ ਬੇਰੀ ਤੋਂ ਦੂਰੀ ਬਣਾ ਰਖਦੇ ਹੋਏ ਸੱਜੇ ਤੇ ਖੱਬੇ ਮੁੱਕਿਆਂ ਦੇ ਤਾਲਮੇਲ ਦਾ ਪ੍ਰਭਾਵੀ ਇਸਤਮਾਲ ਕੀਤਾ ਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਿਰੋਧੀ ਮੁਕਾਬਲੇਬਾਜ਼ 'ਤੇ ਜਿੱਤ ਹਾਸਲ ਕੀਤੀ। ਪੰਘਾਲ ਆਪਣੇ ਦੂਜੇ ਰਾਸ਼ਟਰਮੰਡਲ ਖੇਡ ਤਮਗ਼ੇ ਨੂੰ ਹਾਸਲ ਕਰਨ ਤੋਂ ਇਕ ਜਿੱਤ ਦੂਰ ਹਨ। ਉਨ੍ਹਾਂ ਨੇ ਪਿਛਲੇ ਸੈਸ਼ਨ (2018 'ਚ ਗੋਲਡ ਕੋਸਟ) 'ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ।
CWG : ਲਾਨ ਬਾਲ 'ਚ ਭਾਰਤ ਦਾ ਚਾਂਦੀ ਤਮਗ਼ਾ ਪੱਕਾ, ਗੋਲਡ ਲਈ ਦੱ. ਅਫਰੀਕਾ ਨਾਲ ਹੋਵੇਗਾ ਮੁਕਾਬਲਾ
NEXT STORY