ਨਵੀਂ ਦਿੱਲੀ– ਏਸ਼ੀਆਈ ਚੈਂਪੀਅਨ ਪੂਜਾ ਰਾਣੀ (75 ਕਿਲੋ) ਸਪੇਨ ਦੇ ਕਾਸਟੇਲੋਨ ਵਿਚ ਚੱਲ ਰਹੇ 35ਵੇਂ ਬਾਕਸੇਸ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਜਦਕਿ ਦੋ ਵਾਰ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (69 ਕਿਲੋ) ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ।
ਇਹ ਖ਼ਬਰ ਪੜ੍ਹੋ- ਪੋਲਾਰਡ ਦੇ 6 ਛੱਕਿਆਂ 'ਤੇ ਯੁਵਰਾਜ ਨੇ ਦਿੱਤੀ ਪ੍ਰਤੀਕਿਰਿਆ, ਸੋਸ਼ਲ ਮੀਡੀਆ 'ਤੇ ਕਹੀ ਇਹ ਗੱਲ
ਬੁੱਧਵਾਰ ਦੇਰ ਰਾਤ ਖੇਡੇ ਗਏ ਮੁਕਾਬਲਿਆਂ ਵਿਚ ਰਾਣੀ ਨੇ ਇਟਲੀ ਦੀ ਅਸੁੰਤਾ ਕੈਨਫੋਰਾ ਨੂੰ ਹਰਾਇਆ। ਇਸ ਤੋਂ ਪਹਿਲਾਂ ਐੱਮ. ਸੀ. ਮੈਰੀਕਾਮ (51 ਕਿਲੋ), ਸਿਮਰਨਜੀਤ ਕੌਰ (60 ਕਿਲੋ) ਤੇ ਜੈਸਮੀਨ (57 ਕਿਲੋ) ਆਖਰੀ 4 ਵਿਚ ਪਹੁੰਚ ਚੁੱਕੀਆਂ ਹਨ।
ਇਹ ਖ਼ਬਰ ਪੜ੍ਹੋ- ਰੋਡ ਟੂ ਮੇਲਟਵਾਟਰ ਵਿਦਿਤ ਟੂਰ ਸ਼ਤਰੰਜ : ਪ੍ਰਗਿਆਨੰਦਾ ਸਮੇਤ ਕਈ ਨੌਜਵਾਨਾਂ ’ਤੇ ਰਹਿਣਗੀਆਂ ਨਜ਼ਰਾਂ
ਰਾਣੀ ਤਿੰਨ ਵਾਰ ਦੀ ਏਸ਼ੀਆਈ ਤਮਗਾ ਜੇਤੂ ਤੇ 2014 ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਹੈ। ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਲਵਲੀਨਾ ਨੂੰ ਰੂਸ ਦੇ ਸਾਦਮ ਦਾਲਗਾਤੋਵਾ ਨੇ 5.0 ਨਾਲ ਹਰਾਇਆ। ਏਸ਼ੀਆਈ ਕਾਂਸੀ ਤਮਗਾ ਜੇਤੂ ਮਨੀਸ਼ਾ ਮੌਨ (57 ਕਿਲੋ) ਵੀ ਇਟਲੀ ਦੀ ਇਰਿਮਾ ਤੀਸਤਾ ਤੋਂ 5-0 ਨਾਲ ਹਾਰ ਕੇ ਬਾਹਰ ਹੋ ਗਈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੋਡ ਟੂ ਮੇਲਟਵਾਟਰ ਵਿਦਿਤ ਟੂਰ ਸ਼ਤਰੰਜ : ਪ੍ਰਗਿਆਨੰਦਾ ਸਮੇਤ ਕਈ ਨੌਜਵਾਨਾਂ ’ਤੇ ਰਹਿਣਗੀਆਂ ਨਜ਼ਰਾਂ
NEXT STORY