ਨਵੀਂ ਦਿੱਲੀ (ਨਿਕਲੇਸ਼ ਜੈਨ)– ਚੈਂਪੀਅਨ ਚੈੱਸ ਟੂਰ ਵਿਚ ਹੁਣ ਤਕ ਚਾਰ ਟੂਰਨਾਮੈਂਟ ਹੋ ਚੁੱਕੇ ਹਨ ਤੇ ਅਮਰੀਕਾ ਦਾ ਵੇਸਲੀ ਸੋ ਸਭ ਤੋਂ ਅੱਗੇ ਚੱਲ ਰਿਹਾ ਹੈ। ਅਜੇ ਤਕ ਭਾਰਤ ਤੋਂ ਵਿਦਿਤ ਗੁਜਰਾਤੀ ਤੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਦੋ ਟੂਰਨਾਮੈਂਟਾਂ ਵਿਚ ਹਿੱਸ ਲਿਆ ਹੈ ਪਰ ਹੁਣ ਆਉਣ ਵਾਲੇ ਕੁਝ ਮਹੀਨਿਆਂ ਵਿਚ ਇਸ ਟੂਰ ਦੇ ਇਕ ਟੂਰਨਾਮੈਂਟ ਵਿਚ ਇੰਡੀਅਨ ਓਪਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਕੁਝ ਹੋਰ ਭਾਰਤੀ ਜੂਨੀਅਰ ਖਿਡਾਰੀਆਂ ਨੂੰ ਮੌਕਾ ਮਿਲਣ ਜਾ ਰਿਹਾ ਹੈ ਤੇ ਉਸੇ ਕ੍ਰਮ ਵਿਚ ਪਿਛਲੇ ਇਕ ਮਹੀਨੇ ਤੋਂ ਚੱਲ ਰਹੀ ਚੋਣ ਪ੍ਰਕਿਰਿਆ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਈ ਹੈ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ 205 ਦੌੜਾਂ 'ਤੇ ਢੇਰ, ਭਾਰਤ ਨੇ ਇਕ ਵਿਕਟ 'ਤੇ ਬਣਾਈਆਂ 24 ਦੌੜਾਂ
ਪਿਛਲੇ ਇਕ ਮਹੀਨੇ ਵਿਚ 8 ਟੂਰਨਾਮੈਂਟ ਤੇ 600 ਖਿਡਾਰੀਆਂ ਵਿਚਾਲੇ ਹੁਣ ਸਿਰਫ ਆਖਰੀ-16 ਖਿਡਾਰੀ ਬਾਕੀ ਰਹਿ ਗਏ ਹਨ, ਜਿਨ੍ਹਾਂ ਵਿਚਾਲੇ ਹੁਣ ਪਲੇਅ ਆਫ ਦੇ ਮੁਕਾਬਲੇ ਸ਼ੁਰੂ ਹੋ ਰਹੇ ਹਨ, ਜਿਨ੍ਹਾਂ ਵਿਚ ਸਾਰਿਆਂ ਦੀਆਂ ਨਜ਼ਰਾਂ ਨੌਜਵਾਨ ਗ੍ਰੈਂਡ ਮਾਸਟਰ ਪ੍ਰਗਿਆਨੰਦਾ ਸਮੇਤ ਕਈ ਨੌਜਵਾਨ ਖਿਡਾਰੀਆਂ ’ਤੇ ਹੋਣਗੀਆਂ। ਪ੍ਰੀ-ਕੁਆਰਟਰ ਫਾਈਨਲ ਵਿਚ ਐੱਸ. ਐੱਲ. ਨਾਰਾਇਣਨ ਨੂੰ ਸਮਮੇਧ ਛੇਟੇ ਨਾਲ, ਦੀਪਤਯਾਨ ਘੋਸ ਨੂੰ ਵਿਸਾਖ ਐੱਨ. ਆਰ. ਨਾਲ, ਅਭਿਮਨਯੂ ਪੌਰਾਣਿਕ ਨੂੰ ਮਿਤ੍ਰਭਾ ਗੂਹਾ ਨਾਲ, ਡੀ. ਗੁਕੇਸ਼ ਨੂੰ ਵਿਸ਼ਣੂ ਪ੍ਰਸੰਨਾ ਨਾਲ, ਅਰਜੁਨ ਐਰਗਾਸੀ ਨੂੰ ਅਰਜਨ ਕਲਿਆਣ ਨਾਲ, ਪ੍ਰਗਿਆਨੰਦਾ ਆਰ. ਨੂੰ ਐੱਮ. ਪ੍ਰਣੇਸ਼ ਨਾਲ, ਰੌਣਕ ਸਾਧਵਾਨੀ ਨੂੰ ਹਰਸ਼ਾ ਭਾਰਤਕੋਠੀ ਨਾਲ,ਅਭਿਜੀਤ ਗੁਪਤਾ ਨੂੰ ਓਰੋਣਯਕ ਘੋਸ ਨਾਲ ਮੁਕਾਬਲਾ ਖੇਡਣਾ ਹੈ। ਸਾਰਿਆਂ ਵਿਚਾਲੇ ਰੈਪਿਡ ਦੇ ਦੋ ਮੁਕਾਬਲੇ ਹੋਣਗੇ ਤੇ ਨਤੀਜਾ ਨਾ ਆਉਣ ’ਤੇ ਟਾਈਬ੍ਰੇਕ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਪੋਲਾਰਡ ਦੇ 6 ਛੱਕਿਆਂ 'ਤੇ ਯੁਵਰਾਜ ਨੇ ਦਿੱਤੀ ਪ੍ਰਤੀਕਿਰਿਆ, ਸੋਸ਼ਲ ਮੀਡੀਆ 'ਤੇ ਕਹੀ ਇਹ ਗੱਲ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਆਲਰਾਊਂਡਰ ਇਮਾਦ ਵਸੀਮ ਬਣੇ ਪਿਤਾ, ਟਵੀਟ ਕਰ ਦਿੱਤੀ ਜਾਣਕਾਰੀ
NEXT STORY