ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹਾਗ ਨੇ ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੈਸਟ ਲਈ ਭਾਰਤ ਦੀ ਪਲੇਇੰਗ 11 ਦੀ ਭਵਿੱਖਬਾਣੀ ਕਰਦੇ ਹੋਏ ਫਾਰਮ 'ਚ ਚੱਲ ਰਹੇ ਆਲਰਾਊਂਡਰ ਅਕਸ਼ਰ ਪਟੇਲ ਅਤੇ ਅਨੁਭਵੀ ਬੱਲੇਬਾਜ਼ ਕੇਐੱਲ ਰਾਹੁਲ ਨੂੰ ਬਾਹਰ ਰੱਖਿਆ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਚੇਨਈ ਦੇ ਐੱਮ ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ 8 ਸਤੰਬਰ ਨੂੰ ਬੰਗਲਾਦੇਸ਼ ਦੇ ਖਿਲਾਫ ਦੋ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਲਈ 16 ਮੈਂਬਰੀ ਟੀਮ ਦੀ ਘੋਸ਼ਣਾ ਕੀਤੀ। ਯਸ਼ ਦਿਆਲ ਨੂੰ ਪਹਿਲੀ ਵਾਰ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ, ਜਦਕਿ ਰਿਸ਼ਭ ਪੰਤ ਲਗਭਗ 21 ਮਹੀਨੇ ਬਾਅਦ ਟੈਸਟ ਸੈੱਟਅਪ 'ਚ ਪਰਤੇ। ਹਾਗ ਨੇ ਬੰਗਲਾਦੇਸ਼ ਟਾਈਗਰਸ ਦੇ ਖਿਲਾਫ ਭਾਰਤ ਲਈ ਆਪਣੀ ਸੰਭਾਵਿਤ ਪਲੇਇੰਗ 11 ਚੁਣੀ।
ਹਾਗ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਮੈਚ 'ਚ ਮੈਂ ਇਲੈਵਨ ਨੂੰ ਲੈ ਕੇ ਜਾ ਰਿਹਾ ਹਾਂ, ਉਹ ਹੈ ਜਾਇਸਵਾਲ, ਰੋਹਿਤ ਸ਼ਰਮਾ, ਓਪਨਿੰਗ ਕਰਨਗੇ। ਗਿੱਲ ਤੀਜੇ, ਕੋਹਲੀ ਚੌਥੇ ਤੇ ਜਡੇਜਾ ਪੰਜਵੇਂ ਨੰਬਰ 'ਤੇ ਆਉਣਗੇ ਤਾਂ ਜੋ ਖੱਬੇ ਹੱਥ ਅਤੇ ਸੱਜੇ ਹੱਥ ਦੇ ਸੰਯੋਜਨ ਨੂੰ ਬਣਾਏ ਰੱਖਿਆ ਜਾ ਸਕੇ। ਸਰਫਰਾਜ਼ ਖਾਨ, ਪੰਤ ਅਤੇ ਫਿਰ ਗੇਂਦਬਾਜ਼ਾਂ ਦੀ ਵਾਰੀ ਜਿਸ 'ਚ ਅਸ਼ਵਿਨ, ਕੁਲਦੀਪ ਯਾਦਵ, ਸਿਰਾਜ ਅਤੇ ਬੁਮਰਾਹ ਹਨ। ਉਨ੍ਹਾਂ ਨੇ ਕਿਹਾ ਕਿ ਉਹ ਟੀਮ ਆਸਟ੍ਰੇਲੀਆ 'ਚ ਵੀ ਚੰਗਾ ਪ੍ਰਦਰਸ਼ਨ ਕਰੇਗੀ। ਇਸ ਲਈ ਉਨ੍ਹਾਂ ਨੂੰ ਆਸਟ੍ਰੇਲੀਆਈ ਗਰਮੀਆਂ ਲਈ ਵੀ ਤਿਆਰ ਹੋਣਾ ਹੋਵੇਗਾ। ਭਾਰਤ ਲਈ ਇਹ ਇਕ ਚੰਗੀ ਸ਼ੁਰੂਆਤ ਹੋਵੇਗੀ। ਮੇਰੀ ਪਲੇਇੰਗ 11 'ਚ ਕੇਐੱਲ ਰਾਹੁਲ ਜਾਂ ਅਕਸ਼ਰ ਪਟੇਲ ਨਹੀਂ ਹਨ।
ਪਾਕਿਸਤਾਨ ਨੂੰ ਧੂੜ ਚਟਾਉਣ ਤੋਂ ਬਾਅਦ ਕੀ ਟਾਈਗਰਸ ਭਾਰਤ ਨੂੰ ਹਰਾ ਪਾਉਣਗੇ? ਪਾਕਿਸਤਾਨ ਦੇ ਖਿਲਾਫ ਆਪਣੀ ਧਰਤੀ 'ਤੇ ਪਹਿਲੀ ਵਾਰ ਸੀਜ਼ੀਰ ਜਿੱਤਣ ਤੋਂ ਬਾਅਦ ਬੰਗਲਾਦੇਸ਼ ਆਤਮਵਿਸ਼ਵਾਸ ਨਾਲ ਲੋਡ ਹੋ ਕੇ ਭਾਰਤ ਪਹੁੰਚ ਰਿਹਾ ਹੈ। ਨਜ਼ਮੂਲ ਹੁਸੈਨ ਸਾਂਤੋ ਦੀ ਟੀਮ ਨੇ ਦੋਵੇਂ ਟੈਸਟ ਜਿੱਤ ਕੇ ਸੀਰੀਜ਼ 2-0 ਨਾਲ ਆਪਣੇ ਨਾਮ ਕੀਤੀ। ਹਾਲਾਂਕਿ ਭਾਰਤ ਦੀ ਸਥਿਤੀ ਬਿਲਕੁੱਲ ਵੱਖਰੀ ਹੈ ਕਿਉਂਕਿ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਊਟੀਸੀ) ਅੰਕ ਟੇਬਲ 'ਚ ਚੋਟੀ 'ਤੇ ਹਨ ਅਤੇ ਉਨ੍ਹਾਂ ਦੀ ਟੀਮ 'ਚ ਕਾਫੀ ਅਨੁਭਵ ਅਤੇ ਡੂੰਘਾਈ ਹੈ। ਬੰਗਲਾਦੇਸ਼ ਨੂੰ ਭਾਰਤ ਤੋਂ ਅੱਗੇ ਨਿਕਲਣ ਲਈ ਕਾਫੀ ਹੌਂਸਲਾ ਅਤੇ ਦ੍ਰਿੜ ਸੰਪਕਲ ਦਿਖਾਉਣਾ ਹੋਵੇਗਾ, ਪਰ ਉਨ੍ਹਾਂ ਦੇ ਕੋਲ ਨਿਸ਼ਚਿਤ ਰੂਪ ਨਾਲ ਮੇਜ਼ਬਾਨਾਂ ਨੂੰ ਸਖਤ ਟੱਕਰ ਦੇਣ ਵਾਲੇ ਖਿਡਾਰੀ ਹੈ।
IPL ਨੇ ਭਾਰਤੀ ਬੱਲੇਬਾਜ਼ੀ ਨੂੰ ਦੱਸਿਆ ਨਿਡਰ, ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਬੋਲੇ ਆਸਟ੍ਰੇਲੀਆਈ ਕਪਤਾਨ
NEXT STORY