ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੇ ਨਿਡਰ ਭਾਰਤੀ ਬੱਲੇਬਾਜ਼ਾਂ ਨੂੰ ਤਿਆਰ ਕਰਨ ਦਾ ਸਿਹਰਾ ਇੰਡੀਅਨ ਪ੍ਰੀਮੀਅਰ ਲੀਗ ਨੂੰ ਦਿੱਤਾ ਹੈ ਜਿਨ੍ਹਾਂ ਨੇ ਰਾਸ਼ਟਰੀ ਟੀਮ ਨੂੰ ਘਰ ਤੋਂ ਬਾਹਰ ਟੈਸਟ ਸੀਰੀਜ਼ 'ਚ ਦਬਦਬਾ ਬਣਾਉਣ 'ਚ ਮਦਦ ਕੀਤੀ ਹੈ। ਸਕਾਈ ਸਪੋਰਟਸ 'ਤੇ ਬੋਲਦੇ ਹੋਏ ਪੋਟਿੰਗ ਨੇ ਵਿਦੇਸ਼ੀ ਦੌਰੇ 'ਤੇ ਭਾਰਤ ਦੇ ਚੰਗੇ ਪ੍ਰਦਰਸ਼ਨ ਦੇ ਪਿੱਛੇ ਦਾ ਕਾਰਨ ਦੱਸਿਆ, ਖ਼ਾਸ ਕਰਕੇ ਆਸਟ੍ਰੇਲੀਆ 'ਚ ਜਿਥੇ ਭਾਰਤ ਨੇ ਲਗਾਤਾਰ ਸੀਰੀਜ਼ ਜਿੱਤੀ ਹੈ।
ਭਾਰਤ ਨੇ ਅਸਲ 'ਚ ਬਾਰਡਰ-ਗਾਵਸਕਰ ਟਰਾਫੀ 'ਤੇ ਦਬਦਬਾ ਬਣਾਇਆ ਹੈ, ਜਿਸ 'ਚ ਆਸਟ੍ਰੇਲੀਆਈ ਟੀਮ ਨੇ 2014 'ਚ ਆਪਣੀ ਆਖਰੀ ਦੋ-ਪੱਖੀ ਟੈਸਟ ਸੀਰੀਜ਼ ਜਿੱਤੀ ਸੀ। ਪੋਂਟਿੰਗ ਦਾ ਮੰਨਣਾ ਹੈ ਕਿ ਇਸ ਦਬਦਬੇ ਦੇ ਪਿੱਛੇ ਦਾ ਮੁੱਖ ਕਾਰਨ ਭਾਰਤੀ ਬੱਲੇਬਾਜ਼ੀ ਦਾ ਵਿਦੇਸ਼ੀ ਹਾਲਾਤਾਂ 'ਚ ਖੁਦ ਨੂੰ ਢਾਲਣ ਅਤੇ ਨਿਡਰ ਹੋ ਕੇ ਖੇਡਣ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਗਾਬਾ 'ਚ ਇਕ ਗੇਮ ਜਿੱਤੀ, ਜੋ ਕਿ ਕਦੇ ਨਹੀਂ ਹੁੰਦਾ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬੱਲੇਬਾਜ਼ ਵਿਦੇਸ਼ੀ ਬੱਲੇਬਾਜ਼ੀ ਹਾਲਾਤਾਂ ਦੇ ਹਿਸਾਬ ਨਾਲ ਖੁਦ ਨੂੰ ਢਾਲ ਲੈਂਦੇ ਹਨ। ਮੈਨੂੰ ਲੱਗਦਾ ਹੈ ਕਿ ਉਹ ਗਾਬਾ ਜਾਂ ਆਪਟਸ ਓਵਲ ਤੋਂ ਓਨੇ ਡਰੇ ਹੋਏ ਹਨ, ਜਿੰਨੇ ਸ਼ਾਇਦ ਪਹਿਲਾ ਸਨ। ਸ਼ਾਇਦ ਇਹ ਚੋਣ ਦਾ ਮਾਮਲਾ ਹੈ, ਜਾਂ ਉਨ੍ਹਾਂ ਨੂੰ ਹੁਣ ਵੱਡੇ ਮੰਚ ਤੋਂ ਡਰ ਨਹੀਂ ਲੱਗਦਾ। ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਆਈਪੀਐੱਲ ਦੇ ਆਲੇ-ਦੁਆਲੇ ਰਹਿਣ ਕਾਰਨ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਨੌਜਵਾਨ ਖਿਡਾਰੀ ਹੁਣ ਵੱਡੇ ਮੰਚ ਤੋਂ ਨਹੀਂ ਡਰਦੇ ਕਿਉਂਕਿ ਆਈਪੀਐੱਲ 'ਚ ਬਹੁਤ ਦਬਾਅ ਹੁੰਦਾ ਹੈ, ਇਹ ਉਨ੍ਹਾਂ ਲਈ ਵਿਸ਼ਵ ਕੱਪ ਵਰਗਾ ਹੈ। ਉਨ੍ਹਾਂ ਦੇ ਬੱਲੇਬਾਜ਼ ਬਹੁਤ ਆਕਰਮਕ ਸਟ੍ਰੋਕ ਬਣਾਉਣ ਵਾਲੇ ਖਿਡਾਰੀ ਹਨ। ਉਹ ਅਸਫਲ ਹੋਣ ਤੋਂ ਨਹੀਂ ਡਰਦੇ।
ਪੋਂਟਿੰਗ ਨੇ ਭਾਰਤ ਦੀ ਤੇਜ਼ ਗੇਂਦਬਾਜ਼ੀ ਇਕਾਈ ਨੂੰ ਵੀ ਸਿਹਰਾ ਦਿੱਤਾ ਅਤੇ ਭਾਰਤ ਦੇ ਤੇਜ਼ ਗੇਂਦਬਾਜ਼ੀ ਰਿਜ਼ਰਵ ਨੂੰ ਵਿਕਸਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਵਿਰਾਟ ਕੋਹਲੀ ਨੂੰ ਸਿਹਰਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਦੀ ਡੂੰਘਾਈ ਬਹੁਤ ਵਧੀਆ ਹੈ। ਪਿਛਲੇ 6-7 ਸਾਲਾਂ 'ਚ ਅਗਵਾਈ ਮਜ਼ਬੂਤ ਰਹੀ ਹੈ, ਕੋਹਲੀ ਦੀ ਕਪਤਾਨੀ ਨੇ ਸ਼ੁਰੂਆਤ ਤੋਂ ਹੀ ਕ੍ਰਿਕਟ ਨੂੰ ਬਦਲਣ 'ਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਦ੍ਰਾਵਿੜ ਨੇ ਹਾਲ ਦੇ ਚਾਰ ਸਾਲਾਂ 'ਚ ਇਸ ਨੂੰ ਜਾਰੀ ਰੱਖਿਆ ਹੈ। ਕਿਸੇ ਟੀਮ 'ਚ ਇਸ ਤਰ੍ਹਾਂ (ਕੋਹਲੀ) ਦਾ ਪ੍ਰਭਾਵ ਬਹੁਤ ਵਧੀਆ ਹੋਵੇਗਾ ਅਤੇ ਉਨ੍ਹਾਂ ਦੇ ਕੋਲ ਸਟਾਰ ਖਿਡਾਰੀ ਹਨ। ਪੋਂਟਿੰਗ ਨੇ ਕਿਹਾ ਕਿ ਭਾਰਤ ਨਵੰਬਰ ਦੇ ਮਹੀਨੇ 'ਚ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਆਸਟ੍ਰੇਲੀਆ ਜਾਵੇਗਾ। ਭਾਰਤੀ ਟੀਮ ਦੀ ਅਗਵਾਈ ਰੋਹਿਤ ਸ਼ਰਮਾ ਕਰਨਗੇ ਜੋ ਪਹਿਲੀ ਵਾਰ ਆਸਟ੍ਰੇਲੀਆ 'ਚ ਟੈਸਟ ਸੀਰੀਜ਼ ਦੀ ਕਪਤਾਨੀ ਕਰਨਗੇ। ਇਸ ਤੋਂ ਪਹਿਲਾਂ ਭਾਰਤ ਨੇ ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਦੀ ਕਪਤਾਨੀ 'ਚ ਦੋ ਟੈਸਟ ਸੀਰੀਜ਼ ਜਿੱਤੀਆਂ ਹਨ।
ਮੀਂਹ ਨੇ ਧੋਤੀ ਅਫਗਾਨਿਸਤਾਨ-ਨਿਊਜ਼ੀਲੈਂਡ ਟੈਸਟ ਦੇ ਚੌਥੇ ਦਿਨ ਦੀ ਖੇਡ
NEXT STORY