ਨਵੀਂ ਦਿੱਲੀ (ਬਿਊਰੋ)— ਰੂਸ 'ਚ ਹੋਣ ਵਾਲੇ ਵਿਸ਼ਵ ਕੱਪ ਮਜ਼ਬੂਤ ਦਾਅਵੇਦਾਰ ਬ੍ਰਾਜ਼ੀਲ ਹੀ ਮੰਨਿਆ ਜਾ ਰਿਹਾ ਹੈ। ਇਹ ਖੁਲਾਸਾ ਇਕ ਸਰਵੇ 'ਚੋਂ ਨਿਕਲ ਕੇ ਸਾਹਮਣੇ ਆਇਆ ਹੈ। ਬ੍ਰਾਜ਼ੀਲ ਨੇ ਆਖਰੀ ਵਾਰ 2002 'ਚ ਇਹ ਕੱਪ ਜਿੱਤਿਆ ਸੀ। ਬ੍ਰਾਜ਼ੀਲ ਪੰਜ ਵਾਰ ਇਹ ਕੱਪ ਆਪਣੇ ਨਾਮ ਕਰ ਚੁੱਕਾ ਹੈ। ਮਿਲੀ ਜਾਣਕਾਰੀ ਮੁਤਾਬਕ, ਫੁੱਟਬਾਲ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਫੀਫਾ ਵਿਸ਼ਵ ਕੱਪ ਦਾ ਮੁੱਖ ਦਾਅਵੇਦਾਰ ਕੌਣ ਹੈ। ਇਕ ਏਂਜਸੀ ਵਲੋਂ ਸਰਵੇ ਕੀਤਾ ਗਿਆ ਸੀ। ਸਰਵੇ ਦੇ ਆਧਾਰ 'ਤੇ ਬ੍ਰਾਜ਼ੀਲ ਖਿਤਾਬ ਦਾ ਮੁੱਖ ਦਾਅਵੇਦਾਰ ਬਣ ਕੇ ਉਭਰਿਆ ਹੈ। ਇਹ ਸਰਵੇ ਫੁੱਟਬਾਲ ਪ੍ਰਸ਼ੰਸਕਾਂ ਵਿਚਾਲੇ ਕੀਤਾ ਗਿਆ ਸੀ।
ਬ੍ਰਾਜ਼ੀਲ ਨੇ ਆਖਰੀ ਖਿਤਾਬ 2002 'ਚ ਜਿੱਤਿਆ ਸੀ। ਇਸ ਖਿਤਾਬ 'ਚ ਰੋਨਾਲਡੋ ਦੇ ਨਾਮ ਰਿਹਾ ਸੀ। ਵਿਸ਼ਵ ਕੱਪ 'ਚ ਬ੍ਰਾਜ਼ੀਲ ਦੇ ਵਲੋਂ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਰੋਨਾਲਡੋ ਦੇ ਨਾਮ ਰਿਹਾ। 2002 ' ਵਿਸ਼ਵ ਕੱਪ 'ਚ ਉਨ੍ਹਾਂ ਨੇ ਕੁੱਲ 8 ਗੋਲ ਕੀਤੇ, ਫਾਈਨਲ 'ਚ ਤਿਨ ਹੀ ਕਰ ਸਕੇ। ਵਿਸ਼ਵ ਕੱਪ ਰੋਨਾਲਡੋ ਨੇ ਬਹੁਤ ਨਾਮ ਕਮਾਇਆ ਸੀ।
ਸਰਵੇ ਮੁਤਾਬਕ ਬ੍ਰਾਜ਼ੀਲ ਦੇ ਇਲਾਵਾ ਸਾਰੀਆਂ ਵੱਡੀਆਂ ਟੀਮਾਂ ਨਾਕਆਊਟ ਦੌਰ 'ਚ ਪਹੁੰਚੇਗੀ। ਜ਼ਿਕਰਯੋਗ ਹੇ ਕਿ 32 ਟੀਮਾਂ ਨੂੰ ਚਾਰ-ਚਾਰ ਦੇ ਗਰੁਪ 'ਚ ਰੱਖਿਆ ਗਿਆ ਹੈ। ਹਰ ਗਰੁਪ ਦੀ ਸਿਖਰ ਦੋ ਟੀਮਾਂ ਆਖਰੀ-16 'ਚ ਪਹੁੰਚੇਗੀ। ਨੇਮਾਰ ਦੀ ਕਪਤਾਨੀ 'ਚ ਬ੍ਰਾਜ਼ੀਲ ਨੂੰ ਖਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ ਕੁਝ ਸਾਲਾਂ ਤੋਂ ਟੀਮ ਦਾ ਪ੍ਰਦਰਸ਼ਨ ਬਹੁਤ ਹੀ ਚੰਗਾ ਰਿਹਾ ਹੈ।
ਫੀਫਾ ਵਿਸ਼ਵ ਕੱਪ : ਅਰਜਨਟੀਨਾ ਟੀਮ 'ਚ ਲਾਨਜਿਨੀ ਦੀ ਜਗ੍ਹਾ ਲੈਣਗੇ ਪੇਰੇਜ
NEXT STORY