ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਦੂਜੇ ਵਨ ਡੇ ਮੁਕਾਬਲੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵਨ ਡੇ ਕ੍ਰਿਕਟ 'ਚ 10,000 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਉਂਝ ਤਾਂ ਇਸ ਮੁਕਾਮ 'ਤੇ ਪਹਿਲਾਂ ਵੀ ਬੱਲੇਬਾਜ਼ ਪਹੁੰਚੇ ਹਨ ਪਰ ਜੋ ਗੱਲ ਇਸ 'ਚ ਸਭ ਤੋਂ ਅਹਿਮ ਹੈ ਉਹ ਹੈ ਵਿਰਾਟ ਦੀ ਤੇਜ਼ੀ। ਵਿਰਾਟ ਕੋਹਲੀ ਨੇ ਸਿਰਫ 205 ਪਾਰੀਆਂ 'ਚ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਅਜਿਹਾ ਕਾਰਨਾਮਾ ਕਰਨ ਵਾਲੇ ਉਹ ਦੁਨੀਆ ਦੇ ਸਭ ਤੋਂ ਤੇਜ਼ ਬੱਲੇਬਾਜ਼ ਹਨ। ਵਿਰਾਟ ਤੋਂ ਪਹਿਲਾਂ ਇਹ ਰਿਕਾਰਡ ਸਚਿਨ ਦੇ ਨਾਂ ਸੀ ਜਿਨ੍ਹਾਂ ਨੇ 259 ਪਾਰੀਆਂ 'ਚ ਇਹ ਮੁਕਾਮ ਹਾਸਲ ਕੀਤਾ ਸੀ।

ਸਚਿਨ ਤੇਂਦੁਲਕਰ ਦੇ ਹੀ ਸਮਕਾਲੀ ਬੱਲੇਬਾਜ਼ ਬ੍ਰਾਇਨ ਲਾਰਾ ਹੀ ਇਕਮਾਤਰ ਅਜਿਹੇ ਖਿਡਾਰੀ ਰਹੇ ਸਨ ਜਿਸ ਨਾਲ ਸਚਿਨ ਦੀ ਤੁਲਨਾ ਕੀਤੀ ਜਾਂਦੀ ਰਹੀ। ਸਚਿਨ ਦੇ ਮੁਰੀਦ ਰਹੇ ਲਾਰਾ ਹੁਣ ਵਿਰਾਟ ਕੋਹਲੀ ਦੇ ਵੀ ਮੁਰੀਦ ਹੋ ਗਏ ਹਨ। ਖਬਰਾਂ ਮੁਤਾਬਕ ਲਾਰਾ ਦਾ ਕਹਿਣਾ ਹੈ ਕਿ ਵਿਰਾਟ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕਰ ਰਹੇ ਹਨ ਉਸ ਹਿਸਾਬ ਨਾਲ ਜਦੋਂ ਉਹ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣਗੇ ਉਦੋਂ ਕ੍ਰਿਕਟ ਦੇ ਸਾਰੇ ਸਵਰੂਪਾਂ 'ਚ ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹੋਣਗੇ। ਲਾਰਾ ਦਾ ਇਹ ਬਿਆਨ ਕਾਫੀ ਅਹਿਮੀਅਤ ਰਖਦਾ ਹੈ। ਉਨ੍ਹਾਂ ਨੂੰ ਸਚਿਨ ਦੀ ਟੱਕਰ ਦਾ ਬੱਲੇਬਾਜ਼ ਮੰਨਿਆ ਜਾਂਦਾ ਰਿਹਾ ਹੈ ਅਤੇ ਟੈਸਟ ਅਤੇ ਵਨਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਤਾਂ ਸਚਿਨ ਦੇ ਨਾਂ 'ਤੇ ਹੀ ਹੈ।
ਇਸ ਵਜ੍ਹਾ ਕਰਕੇ ਵਿਰਾਟ ਕੋਹਲੀ ਨੇ ਛੱਡ ਦਿੱਤਾ ਦੁੱਧ, ਦਹੀ ਅਤੇ ਪਨੀਰ
NEXT STORY