ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਫਿਲਹਾਲ ਵੇਗਨ ਡਾਈਟ 'ਤੇ ਹਨ। ਅਕਤੂਬਰ ਮਹੀਨੇ ਦੀ ਸ਼ੁਰੂਆਤ ਤੋਂ ਚਰਚਾ ਹੈ ਕਿ ਉਹ ਪਿਛਲੇ 4 ਮਹੀਨਿਆਂ ਤੋਂ ਐਨੀਮਲ ਪ੍ਰੋਟੀਨ ਲੈਣਾ ਬੰਦ ਕਰ ਚੁੱਕੇ ਹਨ। ਇਸ ਡਾਈਟ ਨੂੰ ਫੋਲੋ ਕਰਨ ਵਾਲਾ ਐਨੀਮਲ ਪ੍ਰੋਟੀਨ ਯਾਨੀ ਨੌਨਵੇਜ਼ ਤੋਂ ਇਲਾਵਾ ਗਾਂ, ਮੱਝ, ਬੱਕਰੀ ਦਾ ਦੁੱਧ ਵੀ ਨਹੀਂ ਲੈਂਦੇ। ਨਾਲ ਹੀ ਪੋਲਟਰੀ, ਆਂਡੇ, ਦੁੱਧ, ਪਨੀਰ, ਚੀਜ਼, ਦਹੀਂ ,ਆਈਸ ਕ੍ਰੀਮ ਤੋਂ ਵੀ ਪਰਹੇਜ਼ ਹੁੰਦਾ ਹੈ।
ਵੇਗਨ ਡਾਈਟ ਲੈਣ ਵਾਲਾ ਸਾਬੁਤ ਅਨਾਜ, ਦਾਲ, ਨਟਸ, ਬੀਜ ਫਲ, ਪੱਤੇਦਾਰ ਸਬਜ਼ੀਆਂ, ਪਾਲਕ, ਨਟਸ,ਪੱਕੀ ਜਾਂ ਉੱਬਲੀਆਂ ਸਬਜ਼ੀਆਂ ਵੀ ਇਸ ਡਾਈਟ ਦਾ ਅਹਿਮ ਹਿੱਸਾ ਹਨ। ਇਸ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ। ਵੇਗਨ ਡਾਈਟ ਦਾ ਮਤਲਬ ਸ਼ਾਕਾਹਾਰ ਸਮਝਿਆ ਜਾਂ ਸਕਦਾ ਹੈ। ਇਹ ਡਾਈਟ ਭਾਰ ਘਟਾਉਣ ਲਈ ਵੀ ਬੈਸਟ ਕਹੀ ਜਾਂ ਸਕਦੀ ਹੈ। ਇਨ੍ਹਾਂ 'ਚ ਖਾਦੀਆਂ ਜਾਣ ਵਾਲੀਆਂ ਚੀਜ਼ਾਂ ਨਾਲ ਸਰੀਰ ਨੂੰ ਕੈਲੋਰੀ ਤਾਂ ਮਿਲਦੀ ਹੈ,ਪਰ ਫੈਟ ਜਮਾਂ ਨਹੀਂ ਹੁੰਦਾ। ਇਸ ਡਾਈਟ 'ਚ ਵਿਰਾਟ ਨੇ ਆਂਡੇ ਅਤੇ ਡੈਅਰੀ ਉਤਪਾਦ ਦਾ ਇਸਤਮਾਲ ਬੰਦ ਕਰ ਦਿੱਤਾ ਹੈ।
ਉਹ ਸਿਰਫ ਪ੍ਰੋਟੀਨ ਸ਼ੇਕ, ਸਬਜ਼ੀਆਂ ਅਤੇ, ਸੋਆ ਹੀ ਖਾਂ ਰਹੇ ਹਨ। ਵਿਰਾਟ ਕਹਿ ਚੁੱਕੇ ਹਨ ਉਹ ਇਸ ਡਾਈਟ ਨੂੰ ਫੋਲੋ ਕਰਨ ਤੋਂ ਬਾਅਦ ਜ਼ਿਆਦਾ ਸਿਹਤਮੰਦ ਮਹਿਸੂਸ ਕਰ ਰਹੇ ਹਨ। ਵਿਰਾਟ ਕੋਹਲੀ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਉਹ ਵੇਗਨ ਡਾਈਟ 'ਤੇ, ਪ੍ਰਦਰਸ਼ਨ 'ਚ ਸੁਧਾਰ ਲਈ ਹਨ। ਵੇਗਨ ਡਾਈਟ 'ਚ ਜੋ ਚੀਜ਼ਾਂ ਖਾਂਦੇ ਹਨ ਉਸ 'ਚ ਫਾਈਬਰ ਅਤੇ ਪ੍ਰੋਟੀਨ ਹੁੰਦਾ ਹੈ ਜਿਸ ਨੂੰ ਖਾਣ ਨਾਲ ਸਰੀਰ ਨੂੰ ਭਰਪੂਰ ਕੈਲੋਰੀ ਮਿਲਦੀ ਹੈ। ਜਿਸ ਨਾਲ ਪੇਟ ਜਲਦੀ ਭਰਦਾ ਹੈ ਅਤੇ ਭੁੱਖ ਘੱਟ ਲੱਗਦੀ ਹੈ। ਇਸ ਨਾਲ ਓਵਰਡਾਈਟਿੰਗ ਤੋਂ ਵੀ ਬਚਾਇਆ ਜਾ ਸਕਾਦਾ ਹੈ। ਕੋਹਲੀ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇਹ ਜਿੰਨ੍ਹਾਂ ਸਮਾਂ ਖੇਡ ਸੁਧਾਰਨ 'ਚ ਲਗਾਉਂਦੇ ਹਨ ਉਨੀ ਹੀ ਮਿਹਨਤ ਆਪਣੀ ਫਿਟਨੈੱਸ 'ਤੇ ਵੀ ਕਰਦੇ ਹਨ। 2 ਸਾਲ ਪਹਿਲਾਂ ਕੋਹਲੀ ਨਾਰਮਲ ਡਾਈਟ 'ਤੇ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਜਦੋਂ ਮੌਕਾ ਮਿਲਦਾ ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਹੋ ਜਾਣਗੇ ।
ਇਹ ਵੇਗਨ ਡਾਈਟ ਕਿ ਹੈ।
-ਇਸ ਡਾਈਟ 'ਚ ਸ਼ਾਮਲ ਚੀਜ਼ਾਂ 'ਚ ਪ੍ਰੋਟੀਨ ਅਤੇ ਆਇਰਨ ਹੁੰਦਾ ਹੈ, ਜੋ ਐਨਰਜ਼ੀ ਲੈਵਲ ਵਧਾਉਂਦਾ ਹੈ। ਇਸ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ ਹੈ।
-ਐਂਟੀ ਆਕਸੀਡੈਂਟ, ਵਿਟਾਮਿਨ ਅਤੇ ਫੂਡਜ਼ ਨਾਲ ਸਰੀਰ ਡੀਟਾਕਸ ਰਹਿੰਦਾ ਹੈ।
-ਇਸ ਡਾਈਟ 'ਚ ਜੋ ਚੀਜ਼ਾਂ ਖਾਸ ਤੌਰ 'ਤੇ ਸ਼ਾਮਿਲ ਹੁੰਦੀਆਂ ਹਨ। ਉਹ ਹਨ ਹਰੀ ਸਬਜ਼ੀਆਂ, ਫਲ,ਬੀਨਜ਼, ਅਨਾਜ਼ ਬਰਾਊਨ ਚੌਲ,ਦਾਲਾਂ ਅਤੇ ਗਿਰੀਆਂ।
-ਹਰੀਆਂ ਸਬਜ਼ੀਆਂ 'ਚ ਕੈਲੋਰੀ, ਲਾ ਫੈਟ ਕੈਲੋਰੀ, ਮੈਗਨੀਸ਼ੀਅਮ ਆਇਰਨ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਫੈਟ ਨਹੀਂ ਬਣਦਾ।
-ਇਸ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ।
-ਬੀਨਜ਼ ਅਤੇ ਦਾਲਾਂ 'ਚ ਫਾਈਬਰ ਅਤੇ ਸੈਚੁਰੇਟੇਡ ਫੈਟ ਹੁੰਦਾ ਹੈ, ਜੋ ਭਾਰ ਘਟਾਉਂਦਾ ਹੈ. ਦਾਲਾਂ ਦਾ ਪ੍ਰੋਟੀਨ ਅਤੇ ਫਾਈਬਰ ਲੰਮੇ ਸਮੇਂ ਤੱਕ ਪੇਟ ਭਰਿਆ ਰੱਖਦਾ ਹੈ ਅਤੇ ਪਚਾਉਣ 'ਚ ਮਦਦ ਕਰਦਾ ਹੈ।
-ਅਨਾਜ ਅਤੇ ਬ੍ਰਾਊਨ ਰਾਈਸ 'ਚ ਮੌਜੂਦ ਫਾਈਬਰ, ਮੈਗਨੀਸ਼ੀਅਮ ਦੇ ਇਲਾਵਾ ਆਇਰਨ, ਜਿੰਕ, ਵਿਟਾਮਿਨ-ਬੀ, ਵਿਟਾਮਿਨ-ਈ, ਕੋਲੈਸਟ੍ਰੋਲ ਕੰਟਰੋਲ ਕਰਕੇ ਹਾਰਟ ਨੂੰ ਫਿਟ ਰੱਖਦਾ ਹੈ।
ਮੇਸੀ ਤੋਂ ਬਿਨਾ ਬਾਰਸੀਲੋਨਾ ਨੇ ਇੰਟਰ ਮਿਲਾਨ ਨੂੰ 2-0 ਨਾਲ ਹਰਾਇਆ
NEXT STORY