ਦੁਬਈ- ਟੀ20 ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾਉਣ ਦਾ ਸਿਹਰਾ ਆਪਣੀ ਟੀਮ ਦੇ ਆਲਰਾਊਂਡਰ ਪ੍ਰਦਰਸ਼ਨ ਨੂੰ ਦਿੰਦੇ ਹੋਏ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਉਨ੍ਹਾਂ ਨੇ ਪੂਰੇ ਮੈਚ ਵਿਚ ਭਾਰਤ ਨੂੰ ਦਬਾਅ 'ਚ ਬਣਾਏ ਰੱਖਿਆ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ 'ਤੇ 110 ਦੌੜਾਂ ਬਣਾਈਆਂ। ਜਵਾਬ 'ਚ ਨਿਊਜ਼ੀਲੈਂਡ ਨੇ 2 ਵਿਕਟਾਂ ਦੇ ਨੁਕਸਾਨ 'ਤੇ ਇਹ ਟੀਚਾ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ- ਸ਼ਹਿਜ਼ਾਦ ਨੇ ਟੀ20 'ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ
ਵਿਲੀਅਮਸਨ ਨੇ ਮੈਚ ਤੋਂ ਬਾਅਦ ਕਿਹਾ ਕਿ ਹਰ ਮੈਚ ਤੋਂ ਪਹਿਲਾਂ ਰਣਨੀਤੀ ਬਣਾਈ ਜਾਂਦੀ ਹੈ। ਭਾਰਤ ਵਰਗੀ ਮਜ਼ਬੂਤ ਟੀਮ ਦੇ ਵਿਰੁੱਧ ਆਲਰਾਊਂਡਰ ਪ੍ਰਦਰਸ਼ਨ ਨਾਲ ਜਿੱਤ ਮਿਲੀ ਹੈ। ਅਸੀਂ ਪੂਰੇ ਮੈਚ ਵਿਚ ਉਨ੍ਹਾਂ ਨੂੰ ਦਬਾਅ 'ਚ ਰੱਖਿਆ ਤੇ ਸਾਡੇ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੇ ਗੇਂਦਬਾਜ਼ੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਡੇ ਕੋਲ 2 ਵਧੀਆ ਸਪਿਨਰ ਹਨ ਤੇ ਗੇਂਦਬਾਜ਼ਾਂ ਨੇ ਇਕ ਇਕਾਈ ਦੇ ਰੂਪ ਵਿਚ ਪ੍ਰਭਾਵਿਤ ਕੀਤਾ। ਈਸ਼ ਸੋਢੀ ਸੀਮਿਤ ਓਵਰਾਂ ਦੇ ਕ੍ਰਿਕਟ ਦਾ ਸ਼ਾਨਦਾਰ ਗੇਂਦਬਾਜ਼ ਹੈ ਤੇ ਇਨ੍ਹਾਂ ਹਾਲਾਤ ਵਿਚ ਸਪਿਨਰ ਕਾਫੀ ਉਪਯੋਗੀ ਸਾਬਤ ਹੋ ਰਹੇ ਹਨ।
ਇਹ ਖ਼ਬਰ ਪੜ੍ਹੋ- T20 WC, AFG vs NAM : ਅਫਗਾਨਿਸਤਾਨ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਿਊਜ਼ੀਲੈਂਡ ਤੋਂ ਹਾਰ ਮਿਲਣ 'ਤੇ ਕ੍ਰਿਕਟ ਮਾਹਿਰਾਂ ਨੇ ਟੀਮ ਇੰਡੀਆ ਨਾਲ ਪ੍ਰਗਟਾਈ ਹਮਦਰਦੀ, ਦੇਖੋ ਟਵੀਟਸ
NEXT STORY