ਨਵੀਂ ਦਿੱਲੀ— ਭਾਰਤ ਵੈਸਟਇੰਡੀਜ਼ ਸੀਰੀਜ਼ ਦੌਰਾਨ 29 ਅਕਤੂਬਰ ਨੂੰ ਮੁੰਬਈ 'ਚ ਹੋਣ ਵਾਲੀ ਵਨ ਡੇ ਮੁਕਾਬਲੇ 'ਤੇ ਛਾਏ ਸੰਕਟ ਦੇ ਬੱਦਲ ਹਟ ਗਏ ਹਨ। ਬੰਬੇ ਹਾਈਕੋਰਟ ਨੇ ਮੁੰਬਈ ਕ੍ਰਿਕਟ ਐਸੋਸੀਏਸ਼ਨ ਯਾਨੀ ਐੱਮ.ਸੀ.ਏ. ਦੀ ਉਸ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ ਜਿਸ 'ਚ ਬ੍ਰੋਬੋਰਨ ਸਟੇਡੀਅਮ 'ਚ ਮੈਚ ਆਯੋਜਿਤ ਕਰਾਏ ਜਾਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਦਰਅਸਲ ਇਹ ਮੁਕਾਬਲਾ ਪਹਿਲਾਂ ਮੁੰਬਈ 'ਚ ਹੀ ਵਾਨਖੇੜੇ ਸਟੇਡੀਅਮ 'ਚ ਆਯੋਜਿਤ ਹੋਣਾ ਸੀ ਪਰ ਐੱਮ.ਸੀ.ਏ. ਦੇ ਆਪਸੀ ਝਗੜੇ ਅਤੇ ਕੋਈ ਸਾਈਨਿੰਗ ਅਥਾਰਿਟੀ ਨਾ ਹੋਣ ਦੇ ਚੱਲਦੇ ਬੀ.ਸੀ.ਸੀ.ਆਈ ਨੇ ਇਹ ਮੁਕਾਬਲਾ ਬ੍ਰੋਬੋਰਨ ਸਟੇਡੀਅਮ 'ਚ ਸ਼ਿਫਟ ਕਰ ਦਿੱਤਾ ਸੀ। ਇਸਦੇ ਫੈਸਲੇ ਤੋਂ ਬਾਅਦ ਹੀ ਐੈੱਮ.ਸੀ.ਏ. ਨੇ ਅਦਾਲਤ ਦਾ ਰੁਖ ਕੀਤਾ ਸੀ।
ਇਸ ਤੋਂ ਪਹਿਲਾਂ ਪਿੱਛਲੇ ਹਫਤੇ ਅਦਾਲਤ ਨੇ ਇਸ ਮੈਚ ਲਈ ਟਿਕਟਾਂ ਦੀ ਬਿਕਰੀ 'ਤੇ ਵੀ ਰੋਕ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਹਾਈਕੋਰਟ ਦੀ ਡਿਵੀਜਨਬੇਂਚ ਦਾ ਕਹਿਣਾ ਸੀ ਕਿ ਐੱਮ.ਸੀ.ਏ. ਦੇ ਪ੍ਰਸ਼ਾਸਨ ਨਾਲ ਜੁੜੇ ਕਈ ਮਾਮਲੇ ਸੁਪਰੀਮ ਕੋਰਟ ਦੇ ਸਾਹਮਣੇ ਹੈ ਲਿਹਾਜਾ ਉਹ ਇਸ ਮਾਮਲੇ 'ਚ ਦਖਲ ਨਹੀਂ ਦੇਣਾ ਚਾਹੁੰਦੀ। ਐੱਮ.ਸੀ.ਏ. ਦੇ ਸਾਹਮਣੇ ਇਸ ਮਸਲੇ 'ਤੇ ਸੁਪਰੀਮ ਕੋਰਟ ਜਾਣ ਦਾ ਰਾਸਤਾ ਤਾਂ ਖੁਲ੍ਹਿਆ ਹੈ ਪਰ ਲੱਗਦਾ ਨਹੀਂ ਹੈ ਕਿ ਉਹ ਇਸ ਵੱਲ ਧਿਆਨ ਦੇਵੇਗੀ। ਵੈਸੇ ਬ੍ਰੋਬੋਰਨ ਸਟੇਡੀਅਮ ਨੇ ਪਿਛਲੀ ਬਾਰ 9 ਸਾਲ ਪਹਿਲਾਂ ਯਾਨੀ 2009 'ਚ ਇੰਟਰਨੈਸ਼ਨਲ ਮੁਕਾਬਲਾ ਆਯੋਜਿਤ ਕੀਤਾ ਸੀ, ਲਿਹਾਜਾ ਦੇਖਣਾ ਹੋਵੇਗਾ ਕਿ ਇਹ ਮੈਚ ਕਿਸ ਤਰ੍ਹਾਂ ਖੇਡਿਆ ਜਾਂਦਾ ਹੈ।
ਭਾਰਤ ਏ ਦੀਆਂ ਨਜ਼ਰਾਂ ਆਸਟਰੇਲੀਆ ਨੂੰ ਕਲੀਨ ਸਵੀਪ ਕਰਨ 'ਤੇ
NEXT STORY