ਦੁਬਈ (ਭਾਸ਼ਾ)- ਇੰਗਲੈਂਡ ਨੂੰ ਪਾਕਿਸਤਾਨ ਵਿੱਚ ਟੈਸਟ ਸੀਰੀਜ਼ ਵਿਚ ਇਤਿਹਾਸਕ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਹੈਰੀ ਬਰੂਕ ਨੂੰ ਮੰਗਲਵਾਰ ਨੂੰ ਪਹਿਲੀ ਵਾਰ ਆਈ.ਸੀ.ਸੀ. (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਨੇ ਮਹੀਨੇ ਦਾ ਸਰਵੋਤਮ ਪੁਰਸ਼ ਖਿਡਾਰੀ ਚੁਣਿਆ ਗਿਆ। ਮਹਿਲਾਵਾਂ 'ਚ ਇਹ ਖਿਤਾਬ ਆਸਟ੍ਰੇਲੀਆ ਦੀ ਐਸ਼ਲੇ ਗਾਰਡਨਰ ਨੇ ਜਿੱਤਿਆ। ਉਸਨੇ ਭਾਰਤ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿੱਚ ਗੇਂਦ ਅਤੇ ਬੱਲੇ ਨਾਲ ਕਮਾਲ ਕੀਤਾ ਸੀ। ਇਸ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਉਹ ਆਲਰਾਊਂਡਰਾਂ ਦੀ ਰੈਂਕਿੰਗ 'ਚ ਵੀ ਸਿਖ਼ਰ 'ਤੇ ਪਹੁੰਚ ਗਈ। ਆਸਟ੍ਰੇਲੀਆ ਨੇ ਸੀਰੀਜ਼ 4-1 ਨਾਲ ਜਿੱਤੀ ਸੀ।
ਦੋਵਾਂ ਖਿਡਾਰੀਆਂ ਦੀ ਚੋਣ ਮੀਡੀਆ ਦੇ ਨੁਮਾਇੰਦਿਆਂ, ਆਈ.ਸੀ.ਸੀ. ਹਾਲ ਆਫ਼ ਫੇਮ ਵਿੱਚ ਸ਼ਾਮਲ ਖਿਡਾਰੀਆਂ, ਸਾਬਕਾ ਅੰਤਰਰਾਸ਼ਟਰੀ ਖਿਡਾਰੀਆਂ ਅਤੇ ਆਈ.ਸੀ.ਸੀ. ਦੀ ਵੈੱਬਸਾਈਟ 'ਤੇ ਦਰਜ ਪ੍ਰਸ਼ੰਸਕਾਂ ਵੱਲੋਂ ਕਰਵਾਈ ਗਈ ਗਲੋਬਲ ਵੋਟਿੰਗ ਦੇ ਆਧਾਰ 'ਤੇ ਕੀਤੀ ਗਈ। ਪਾਕਿਸਤਾਨ ਵਿੱਚ ਇੰਗਲੈਂਡ ਨੇ 3 ਟੈਸਟ ਮੈਚਾਂ ਦੀ ਸੀਰੀਜ਼ ਵਿੱਚ 3-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਬਰੂਕ ਨੇ ਹਰ ਮੈਚ ਵਿੱਚ ਸੈਂਕੜਾ ਲਗਾਇਆ। ਉਸਨੇ ਰਾਵਲਪਿੰਡੀ ਵਿਚ153 ਅਤੇ 87 ਦੌੜਾਂ ਬਣਾਉਣ ਦੇ ਬਾਅਦ ਮੁਲਤਾਨ ਵਿਚ 108 ਅਤੇ ਕਰਾਚੀ ਵਿਖੇ 111 ਦੌੜਾਂ ਦੀ ਯਾਦਗਾਰ ਪਾਰੀ ਖੇਡੀ। ਬਰੂਕ ਵਾਂਗ ਗਾਰਡਨਰ ਨੇ ਵੀ ਪਹਿਲੀ ਵਾਰ ਇਹ ਖ਼ਿਤਾਬ ਜਿੱਤਿਆ ਹੈ। ਉਸ ਨੇ ਭਾਰਤ ਵਿਰੁੱਧ 166.66 ਦੀ ਸਟ੍ਰਾਈਕ ਰੇਟ ਨਾਲ 115 ਦੌੜਾਂ ਬਣਾਈਆਂ ਅਤੇ 18.28 ਦੀ ਔਸਤ ਨਾਲ 7 ਵਿਕਟਾਂ ਲਈਆਂ।
ਲੇਵਾਂਡੋਵਸਕੀ ਦੀ ਗੈਰ-ਮੌਜੂਦਗੀ ਵਿਚ ਵੀ ਬਾਰਸੀਲੋਨਾ ਨੇ ਐਟਲੇਟਿਕੋ ਨੂੰ ਹਰਾਇਆ
NEXT STORY