ਦੁਬਈ- ਸਾਬਕਾ ਕਪਤਾਨ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਦੀ ਸੰਭਾਵਿਤ ਗੈਰ-ਹਾਜ਼ਰੀ ਚੈਂਪੀਅਨਜ਼ ਟਰਾਫੀ ਵਿਚ ਭਾਰਤੀ ਟੀਮ ਨੂੰ ਕਾਫੀ ਕਮਜ਼ੋਰ ਕਰ ਸਕਦੀ ਹੈ ਪਰ ਉਸ ਨੇ ਇਸ ਮੁੱਖ ਤੇਜ਼ ਗੇਂਦਬਾਜ਼ ਦੀ ਰਾਸ਼ਟਰੀ ਟੀਮ ਵਿਚ ਵਾਪਸੀ ਵਿਚ ਜਲਦਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ।
ਜਨਵਰੀ ਵਿਚ ਸਿਡਨੀ ਵਿਚ ਆਸਟ੍ਰੇਲੀਆ ਵਿਰੁੱਧ 5ਵੇਂ ਟੈਸਟ ਦੌਰਾਨ ਬੁਮਰਾਹ ਦੀ ਪਿੱਠ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ ਤੇ ਉਸ ਨੇ ਦੂਜੀ ਪਾਰੀ ਵਿਚ ਗੇਂਦਬਾਜ਼ੀ ਵੀ ਨਹੀਂ ਕੀਤੀ ਸੀ। ਉਸ ਨੇ ਤਦ ਤੋਂ ਭਾਰਤ ਲਈ ਗੇਂਦਬਾਜ਼ੀ ਨਹੀਂ ਕੀਤੀ ਹੈ, ਹਾਲਾਂਕਿ ਉਸ ਨੂੰ ਵੱਕਾਰੀ ਵਨ ਡੇ ਟੂਰਨਾਮੈਂਟ ਚੈਂਪੀਅਨਜ਼ ਟਰਾਫੀ ਲਈ ਸ਼ੁਰੂਆਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਬੁਮਰਾਹ ਇਸ ਸਮੇਂ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਰਿਹੈਬਿਲੀਟੇਸ਼ਨ ਦੀ ਪ੍ਰਕਿਰਿਆ ਵਿਚੋਂ ਲੰਘ ਰਿਹਾ ਹੈ ਤੇ ਵੀਰਵਾਰ ਤੋਂ ਇੰਗਲੈਂਡ ਵਿਰੁੱਧ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਲੜੀ ਲਈ ਵਨ ਡੇ ਟੀਮ ਵਿਚ ਨਹੀਂ ਹੈ।
ਸ਼ਾਸਤਰੀ ਨੇ ਕਿਹਾ,‘‘ਬੁਮਰਾਹ ਦੇ ਫਿੱਟ ਨਾ ਹੋਣ ਨਾਲ ਭਾਰਤ ਦੀ ਚੈਂਪੀਅਨਜ਼ ਟਰਾਫੀ ਜਿੱਤਣ ਦੀ ਸੰਭਾਵਨਾ 30 ਫੀਸਦੀ ਨਹੀਂ ਸਗੋਂ 30 ਤੋਂ 35 ਫੀਸਦੀ ਘੱਟ ਹੋ ਜਾਵੇਗੀ।’’ ਸ਼ਾਸਤਰੀ ਨੇ ਕਿਹਾ, ‘‘ਪੂਰੀ ਤਰ੍ਹਾਂ ਨਾਲ ਫਿੱਟ ਬੁਮਰਾਹ ਦੇ ਖੇਡਣ ਨਾਲ ਤੁਹਾਡੇ ਕੋਲ ‘ਡੈੱਥ ਓਵਰਾਂ’ ਵਿਚ ਚੰਗੀ ਗੇਂਦਬਾਜ਼ੀ ਦੀ ਗਾਰੰਟੀ ਹੁੰਦੀ ਹੈ।’’
ਸੋਸ਼ਲ ਮੀਡੀਆ 'ਤੇ ਕਰ ਰਹੇ ਸਨ ਮੈਚ ਟਿਕਟਾਂ ਦੀ ਕਾਲਾਬਾਜ਼ਾਰੀ, ਗਾਹਕ ਬਣ ਕੇ ਦਲਾਲਾਂ ਤੱਕ ਪਹੁੰਚੀ ਪੁਲਸ
NEXT STORY