ਸਪੋਰਟਸ ਡੈਸਕ : ਜਮੈਕਾ ਵਿਚ ਵਿੰਡੀਜ਼ ਖਿਲਾਫ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਵਿੰਡੀਜ਼ ਪ੍ਰਸ਼ੰਸਕ ਵੱਲੋਂ ਭਾਰਤੀ ਟੀਮ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਨ ’ਤੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਕਪਤਾਨ ਵਿਰਾਟ ਕੋਹਲੀ ਉਸ ਪ੍ਰਸ਼ੰਸਕ ਨਾਲ ਭਿੜਦੇ ਦਿਸੇ। ਇਸ ਘਟਨਾ ਤੋਂ ਬਾਅਦ ਕੁਮੈਂਟਰੀ ਕਰ ਰਹੇ ਸਾਬਕਾ ਭਾਰਤੀ ਖਿਡਾਰੀ ਸੁਨੀਲ ਗਾਵਸਕਰ ਨੂੰ ਵਿਚਾਲੇ ਆਉਣਾ ਪਿਆ ਅਤੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ।
ਦਰਅਸਲ, ਦੂਜੇ ਟੈਸਟ ਮੈਚ ਦੀ ਦੂਜੀ ਪਾਰੀ ਦੌਰਾਨ ਭਾਰਤ ਨੂੰ ਵਿਕਟ ਨਹੀਂ ਮਿਲ ਰਿਹਾ ਸੀ। ਇਸ ਦੌਰਾਨ ਸ਼ਾਮਰਾ ਬਰੁਕਸ ਅਤੇ ਬਲੈਕਵੁੱਡ ਪਿਚ ’ਤੇ ਟਿਕੇ ਹੋਏ ਸੀ। ਤਦ ਇਕ ਵਿੰਡੀਜ਼ ਪ੍ਰਸ਼ੰਸਕ ਨੇ ਮੁੰਹ ’ਤੇ ਉਂਗਲ ਰੱਖਦਿਆਂ ਭਾਰਤੀ ਟੀਮ ਵਲ ਇਸ਼ਾਰਾ ਕੀਤਾ ਅਤੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾਸ਼ ਹਾਲਾਂਕਿ ਪਹਿਲਾਂ ਤਾਂ ਇਸ ’ਤੇ ਕੋਈ ਨਹੀਂ ਬੋਲਿਆ ਪਰ ਬਾਅਦ ਵਿਚ ਜਦੋਂ ਬੁਮਰਾਹ ਨੇ ਬਲੈਕਵੁੱਡ ਦਾ ਵਿਕਟ ਲਿਆ ਤਾਂ ਉਸ ਨੇ ਵੀ ਠੀਕ ਉਸੇ ਤਰ੍ਹਾਂ ਉਸ ਪ੍ਰਸ਼ੰਸਕ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ। ਇਸ ਦੌਰਾਨ ਕੋਹਲੀ ਨੇ ਵੀ ਬੁਮਰਾਹ ਦਾ ਸਾਥ ਦਿੱਤਾ।

ਮੈਚ ਦੀ ਕੁਮੈਂਟਰੀ ਕਰ ਰਹੇ ਸਾਬਕਾ ਭਾਰਤੀ ਧਾਕੜ ਬੱਲੇਬਾਜ਼ ਅਤੇ ਕਪਤਾਨ ਸੁਨੀਲ ਗਾਵਸਕਰ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਹ ਵੀ ਇਸ ਮਾਮਲੇ ਵਿਚ ਆ ਗਏ। ਉਨ੍ਹਾਂ ਕੋਹਲੀ ਅਤੇ ਬੁਮਰਾਹ ਦੀ ਇਸ ਹਰਕਤ ’ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਖਿਡਾਰੀਆਂ ਨੂੰ ਮੈਦਾਨ ’ਤੇ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ।
ਸਾਬਕਾ ਕੌਮਾਂਤਰੀ ਕ੍ਰਿਕਟਰ ਸੁਨੀਲ ਜੋਸ਼ੀ ਬਣੇ ਯੂ. ਪੀ. ਰਣਜੀ ਟੀਮ ਦੇ ਨਵੇਂ ਕੋਚ
NEXT STORY