ਦੁਬਈ- ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 57 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ. 2020 ਦੇ ਫਾਈਨਲ 'ਚ ਪਹੁੰਚ ਗਈ ਹੈ। ਮੁੰਬਈ ਦੀ ਟੀਮ 6ਵੀਂ ਬਾਰ ਆਈ. ਪੀ. ਐੱਲ. ਦੇ ਫਾਈਨਲ 'ਚ ਪਹੁੰਚੀ ਹੈ। ਦਿੱਲੀ ਕੈਪੀਟਲਸ ਦੇ ਵਿਰੁੱਧ ਮੁੰਬਈ ਦੇ ਜਸਪ੍ਰੀਤ ਬੁਮਰਾਹ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਤੇ 4 ਵਿਕਟਾਂ ਹਾਸਲ ਕੀਤੀਆਂ। ਅਜਿਹਾ ਕਰਦੇ ਹੀ ਬੁਮਰਾਹ ਆਈ. ਪੀ. ਐੱਲ 2020 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਵੀ ਬਣ ਗਏ ਹਨ। ਹੁਣ ਪਰਪਲ ਕੈਪ ਬੁਮਰਾਹ ਦੇ ਸਿਰ 'ਤੇ ਆ ਗਈ ਹੈ। ਜਸਪ੍ਰੀਤ ਨੇ ਅਜਿਹਾ ਕਰ ਕਾਗਿਸੋ ਰਬਾਡਾ ਨੂੰ ਪਿੱਛੇ ਛੱਡ ਦਿੱਤਾ ਹੈ। ਰਬਾਡਾ ਨੇ ਹੁਣ ਤੱਕ 25 ਵਿਕਟਾਂ ਹਾਸਲ ਕੀਤੀਆਂ ਤਾਂ ਬੁਮਰਾਹ ਨੇ 27 ਵਿਕਟਾਂ ਹਾਸਲ ਕੀਤੀਆਂ ਹਨ। ਕੁਆਲੀਫਾਇਰ ਇਕ 'ਚ ਬੁਮਰਾਹ ਨੇ ਸ਼ਿਖਰ ਧਵਨ, ਮਾਰਕਸ ਸਟੋਇੰਸ, ਸ਼੍ਰੇਅਸ ਅਈਅਰ ਤੇ ਡੈਨੀਅਲ ਸੈਮਸ ਨੂੰ ਆਊਟ ਕਰ ਪੈਵੇਲੀਅਨ ਭੇਜਿਆ। ਬੁਮਰਾਹ ਨੇ ਦਿੱਲੀ ਕੈਪੀਟਲਸ ਦੇ ਵਿਰੁੱਧ ਅਹਿਮ ਮੈਚ 'ਚ 4 ਓਵਰਾਂ 'ਚ ਗੇਂਦਬਾਜ਼ੀ ਕੀਤੀ ਤੇ 14 ਦੌੜਾਂ 'ਤੇ 4 ਵਿਕਟਾਂ ਹਾਸਲ ਕਰਨ 'ਚ ਸਫਲ ਰਹੇ।
ਬੁਮਰਾਹ ਨੇ ਆਈ. ਪੀ. ਐੱਲ. 'ਚ ਇਕ ਖਾਸ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਬੁਮਰਾਹ ਇਕ ਆਈ. ਪੀ. ਐੱਲ. ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਹੁਣ ਤੱਕ ਬੁਮਰਾਹ ਨੇ ਇਸ ਸੀਜ਼ਨ 'ਚ ਕੁੱਲ 27 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਪਹਿਲਾਂ 2017 ਦੇ ਆਈ. ਪੀ. ਐੱਲ. ਸੀਜ਼ਨ 'ਚ ਜਸਪ੍ਰੀਤ ਬੁਮਰਾਹ ਨੇ 26 ਵਿਕਟਾਂ ਹਾਸਲ ਕੀਤੀਆਂ ਸਨ। ਹਰਭਜਨ ਸਿੰਘ ਨੇ ਸਾਲ 2013 ਦੇ ਸੀਜ਼ਨ 'ਚ 24 ਵਿਕਟਾਂ ਹਾਸਲ ਕੀਤੀਆਂ ਸਨ। ਬੁਮਰਾਹ ਇਕ ਆਈ. ਪੀ. ਐੱਲ. ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਭਾਰਤ ਦੇ ਇਕਲੌਤੇ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ ਹੁਣ ਤੱਕ ਆਈ. ਪੀ. ਐੱਲ. 'ਚ 105 ਵਿਕਟਾਂ ਹਾਸਲ ਕੀਤੀਆਂ ਹਨ।
IPL 2020 : ਫਾਈਨਲ 'ਚ ਪਹੁੰਚਣ 'ਤੇ ਬੋਲੇ ਰੋਹਿਤ- ਇਹ ਸਾਡਾ ਸਰਵਸ੍ਰੇਸ਼ਠ ਪ੍ਰਦਰਸ਼ਨ
NEXT STORY