ਬਰਲਿਨ- ਬਾਇਰਨ ਮਿਊਨਿਖ ਨੇ ਬੁੰਦੇਸਲੀਗਾ ਫੁੱਟਬਾਲ ਟੂਰਨਾਮੈਂਟ ਵਿਚ ਸ਼ਨੀਵਾਰ ਨੂੰ ਇੱਥੇ ਲੇਪਜਿਗ ਨੂੰ 4-1 ਨਾਲ ਹਰਾਇਆ, ਜਦੋਂਕਿ ਬੋਰੂਸਿਆ ਡੋਰਟਮੰਡ ਦੀ ਟੀਮ ਤਿੰਨ ਵਾਰ ਪਛੜਨ ਤੋਂ ਬਾਅਦ ਬਾਇਰ ਲੀਵਰਕਿਉਸੇਨ ਨੂੰ 4-3 ਨਾਲ ਹਰਾਉਣ ਵਿਚ ਸਫਲ ਰਹੀ। ਪਿਛਲੇ ਚੈਂਪੀਅਨ ਬਾਇਰਨ ਵੱਲੋਂ ਰਾਬਰਟ ਲੇਵਾਨਦੋਵਸਕੀ, ਜਮਾਲ ਮਸਿਆਲਾ, ਲੇਰਾਏ ਸੇਨ ਅਤੇ ਏਰਿਕ ਮੈਕਸਿਮ ਚੋਪੋ ਮੋਂਟਿੰਗ ਨੇ ਗੋਲ ਦਾਗੇ। ਲੇਪਜਿਗ ਵੱਲੋਂ ਇਕਮਾਤਰ ਗੋਲ ਕੋਨਰਾਡ ਲੇਮਰ ਨੇ ਕੀਤਾ। ਲੇਪਜਿਗ ਦੀ ਚਾਰ ਮੈਚਾਂ ਵਿਚ ਤੀਜੀ ਹਾਰ ਦਾ ਮਤਲੱਬ ਹੈ ਕਿ ਕੋਚ ਜੇਸੀ ਮਾਰਸ਼ ਦੀ ਟੀਮ ਬਾਇਰਨ ਤੋਂ 7 ਅੰਕ ਪਿੱਛੇ ਹੋ ਗਈ ਹੈ।
ਇਹ ਖ਼ਬਰ ਪੜ੍ਹੋ- ਰੋਨਾਲਡੋ ਦੀ ਗੈਰਮੌਜੂਦਗੀ 'ਚ ਫਿਰ ਹਾਰਿਆ ਯੂਵੇਂਟਸ, ਨੇਪੋਲੀ ਨੇ 2-1 ਨਾਲ ਹਰਾਇਆ
ਦੂਜੇ ਪਾਸੇ 3-3 ਨਾਲ ਸਕੋਰ ਬਰਾਬਰ ਹੋਣ ਤੋਂ ਬਾਅਦ ਡੋਰਟਮੰਡ ਨੇ 77ਵੇਂ ਮਿੰਟ ਵਿਚ ਵਿਵਾਦਾਸਪਦ ਪੈਨਲਟੀ ਉੱਤੇ ਏਰਲਿੰਗ ਹੇਲਾਂਡ ਦੇ ਗੋਲ ਨਾਲ ਜਿੱਤ ਦਰਜ ਕੀਤੀ। ਹੇਲਾਂਡ ਨੇ ਇਸ ਤੋਂ ਇਲਾਵਾ ਪਹਿਲੇ ਹਾਫ ਵਿਚ ਇਕ ਹੋਰ ਗੋਲ ਕੀਤਾ। ਉਨ੍ਹਾਂ ਤੋਂ ਇਲਾਵਾ ਟੀਮ ਲਈ ਜੂਲੀਅਨ ਬਰੇਂਟ ਅਤੇ ਰਾਫੇਲ ਗੁਇਰੇਅਰੋ ਨੇ ਵੀ ਗੋਲ ਦਾਗੇ। ਲੀਵਰਕਿਉਸੇਨ ਵੱਲੋਂ ਫਲੋਰੀਅਨ ਵਰਟਜ, ਪੈਟ੍ਰਿਕ ਸ਼ਿਕ ਅਤੇ ਮੂਸਾ ਡਿਆਬੀ ਨੇ ਗੋਲ ਕੀਤੇ। ਹੋਰ ਮੁਕਾਬਲਿਆਂ ਵਿਚ ਵੋਲਫਸਬਰਗ ਨੇ ਗਰੁਏਥਰ ਫੁਰਥ ਨੂੰ 2-0 ਨਾਲ ਹਰਾਇਆ, ਜਦੋਂਕਿ ਮੇਂਜ ਨੇ ਵੀ ਹੋਫੇਹੀਮ ਨੂੰ ਇਸ ਅੰਤਰ ਨਾਲ ਹਾਰ ਦਿੱਤੀ। ਕੋਲੋਨ ਨੇ ਫਰੇਬਰਗ ਨਾਲ 1-1 ਨਾਲ ਡਰਾਅ ਖੇਡਿਆ, ਜਦੋਂਕਿ ਯੂਨੀਅਨ ਬਰਲਿਨ ਅਤੇ ਆਗਸਬਰਗ ਦਾ ਮੁਕਾਬਲਾ ਗੋਲ ਰਹਿਤ ਮੁਕਾਬਲੇ ਉੱਤੇ ਛੁੱਟਿਆ।
ਇਹ ਖ਼ਬਰ ਪੜ੍ਹੋ- ECB ਨੇ ਰੱਦ ਹੋਏ ਟੈਸਟ ਮੈਚ ਨੂੰ ਲੈ ਕੇ ICC ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨੈਸ਼ਨਲ ਮੋਟਰਸਾਈਕਲ ਰੇਸਿੰਗ ਦੀ PS 165CC ਕਲਾਸ 'ਚ ਜਿੱਤਿਆ ਇਕ ਹੋਰ ਪੋਡੀਅਮ
NEXT STORY