ਚੇਨਈ- ਇੰਡੀਅਨ ਨੈਸ਼ਨਲ ਮੋਟਰਸਾਈਕਲ ਰੇਸਿੰਗ ਚੈਂਪੀਅਨਸ਼ਿਪ 2021 ਦੇ ਪਹਿਲੇ ਦਿਨ ਰੁਮਾਂਚ ਆਪਣੇ ਚਰਮ ਉੱਤੇ ਪਹੁੰਚ ਗਿਆ, ਜਦੋਂ ਆਈਡੇਮਿਟਸੁ ਹੌਂਡਾ ਐੱਸਕੇ69 ਰੇਸਿੰਗ ਟੀਮ ਨੇ ਪ੍ਰੋ-ਸਟਾਕ 165ਸੀਸੀ ਕੈਟਾਗਿਰੀ ਵਿਚ ਇਕ ਹੋਰ ਪੋਡੀਅਮ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ- ਰੋਨਾਲਡੋ ਦੀ ਗੈਰਮੌਜੂਦਗੀ 'ਚ ਫਿਰ ਹਾਰਿਆ ਯੂਵੇਂਟਸ, ਨੇਪੋਲੀ ਨੇ 2-1 ਨਾਲ ਹਰਾਇਆ
ਸ਼ਨੀਵਾਰ ਨੂੰ ਗਰਿੱਡ ਉੱਤੇ ਪਹਿਲੇ ਸਥਾਨ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਰਾਜੀਵ ਸੇਥੁ ਪਹਿਲੇ ਲੈਪ ਵਿਚ ਦੂਜੇ ਸਥਾਨ ਉੱਤੇ ਆ ਗਏ। ਜਿੱਤ ਲਈ ਜ਼ਬਰਦਸਤ ਮੁਕਾਬਲਾ ਕਰਦੇ ਹੋਏ ਰਾਜੀਵ ਨੇ ਆਪਣੇ ਵਿਰੋਧੀ ਰਾਈਡਰ ਨੂੰ ਓਵਰਟੇਕ ਕੀਤਾ ਅਤੇ ਤੀਜੇ ਲੈਪ ਵਿਚ ਸਭ ਤੋਂ ਅੱਗੇ ਪਹੁੰਚ ਗਏ ਪਰ ਆਖਰੀ ਲੈਪ ਵਿਚ ਸਿਰਫ 0.046 ਸੈਕਿੰਡ ਦੇ ਅੰਤਰ ਤੋਂ ਪਿੱਛੇ ਛੁੱਟ ਗਏ। ਇਸ ਤਰ੍ਹਾਂ 11:46.778 ਸੈਕਿੰਡ ਦੇ ਕੁਲ ਲੈਪ ਟਾਈਮ ਦੇ ਨਾਲ ਉਨ੍ਹਾਂ ਨੇ ਦੂਜੇ ਸਥਾਨ ਉੱਤੇ ਰੇਸ ਫਿਨਿਸ਼ ਕੀਤੀ। ਰਾਜੀਵ ਨੇ ਨਾ ਸਿਰਫ ਦੂਜਾ ਸਥਾਨ ਹਾਸਲ ਕੀਤਾ ਸਗੋਂ ਪ੍ਰੋ-ਸਟਾਕ 165ਸੀਸੀ ਕੈਟਾਗਿਰੀ ਦੇ ਇਤਿਹਾਸ ਵਿਚ ਸਭ ਤੋਂ ਤੇਜ਼ 1:56.005 ਲੈਪ ਟਾਈਮ ਦਾ ਰਿਕਾਰਡ ਵੀ ਬਣਾਇਆ ਹੈ, ਉਥੇ ਹੀ ਦੂਜੇ ਪਾਸੇ ਸੇਂਥਿਲ ਕੁਮਾਰ ਰੇਸ ਵਿਚ 5ਵੇਂ ਸਥਾਨ 'ਤੇ ਰਹੇ, ਗਰਿੱਡ 'ਤੇ 7ਵੇਂ ਸਥਾਨ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਨੇ 2 ਸਥਾਨਾਂ ਦਾ ਵਾਧਾ ਲਿਆ।
ਇਹ ਖ਼ਬਰ ਪੜ੍ਹੋ- ECB ਨੇ ਰੱਦ ਹੋਏ ਟੈਸਟ ਮੈਚ ਨੂੰ ਲੈ ਕੇ ICC ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BAN v NZ : ਨਿਊਜ਼ੀਲੈਂਡ ਤੋਂ ਬੰਗਲਾਦੇਸ਼ ਨੇ ਜਿੱਤੀ ਸੀਰੀਜ਼
NEXT STORY