ਨਵੀਂ ਦਿੱਲੀ : ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਗਮ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਹ ਇਕ ਬਸ ਵਿਚ ਸਫਰ ਕਰ ਰਹੇ ਸੀ। ਕਰੀਬ 5 ਮਿੰਟ ਲੱਬੇ ਇਸ ਸਫਰ ਦੌਰਾਨ ਕੈਪਟਨ ਨੇ ਇਮਰਾਨ ਦੇ ਨਾਲ ਆਪਣੇ ਖਾਨਦਾਨੀ ਕ੍ਰਿਕਟ ਦੇ ਰਿਸ਼ਤਿਆਂ ਦੀ ਗੱਲ ਕੀਤੀ। ਦਰਅਸਲ, ਇਮਰਾਨ ਖਾਨ ਨੇ ਜਰੋ ਪੁਆਈਂਟ 'ਤੇ ਭਾਰਤੀ ਸ਼ਰਧਾਲੂਆਂ ਦਾ ਸਵਾਗਤ ਕੀਤਾ ਸੀ। ਇਸ ਤੋਂ ਬਾਅਦ ਬੱਸ ਤੋਂ ਸਾਰੇ ਮਿਹਮਾਨਾਂ ਨੂੰ ਗੁਰੂਦੁਆਰਾ ਕੰਪਲੈਕਸ ਤਕ ਲਿਆਇਆ ਗਿਆ। ਇਸ ਦੌਰਾਨ ਇਮਰਾਨ ਅਤੇ ਅਮਰਿੰਦਰ ਦੀ ਗੱਲਬਾਤ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।

ਅਮਰਿੰਦਰ ਸਿੰਘ ਨੇ ਬੱਸ ਯਾਤਰਾ ਦੌਰਾਨ ਇਮਰਾਨ ਖਾਨ ਨਾਲ ਪੁਰਾਣੀ ਜਾਣ-ਪਛਾਣ ਕੱਢੀ। ਮੁੱਖ ਮੰਤਰੀ ਨੇ ਇਮਰਾਨ ਨੂੰ ਦੱਸਿਆ ਕਿ ਉਹ ਉਸ ਨੂੰ ਕ੍ਰਿਕਟ ਖੇਡਣ ਦੇ ਦਿਨਾਂ ਤੋਂ ਜਾਣਦੇ ਹਨ। ਇਮਰਾਨ ਦੇ ਰਿਸ਼ਤੇਦਾਰ ਜਹਾਂਗੀਰ ਖਾਨ ਅੰਗਰੇਜ਼ਾਂ ਦੇ ਦੌਰ ਵਿਚ ਪਟਿਆਲੇ ਲਈ ਕ੍ਰਿਕਟ ਖੇਡਦੇ ਸੀ। ਉਸ ਦੇ ਨਾਲ ਮੁਹੰਮਦ ਨਿਸਾਰ, ਲਾਲਾ ਅਮਰਨਾਥ, ਤੇਜ਼ ਗੇਂਦਬਾਜ਼ ਅਮਰ ਸਿੰਘ, ਬੱਲੇਬਾਜ਼ ਵਜੀਰ ਅਲੀ ਅਤੇ ਅਮੀਰ ਅਲੀ ਵੀ ਸੀ। ਇਹ 7 ਖਿਡਾਰੀ ਉਸ ਟੀਮ ਦੇ ਮੈਂਬਰ ਸੀ ਜਿਸ ਦੀ ਕਪਤਾਨੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜ ਯਾਦਵਿੰਦਰ ਸਿੰਘ ਨੇ 1934-35 ਵਿਚ ਭਾਰਤ ਅਤੇ ਪਟਿਆਲੇ ਲਈ ਕੀਤੀ ਸੀ।

ਪ੍ਰੋਗਰਾਮ ਤੋਂ ਬਾਅਦ ਮੁੱਖ ਮੰਤਰੀ ਦਫਤਰ ਵੱਲੋਂ ਕਿਹਾ ਗਿਆ ਕਿ ਕ੍ਰਿਕਟ ਇਕ ਧਾਗੇ ਦੀ ਤਰ੍ਹਾਂ ਹੈ ਜੋ ਭਾਰਤ ਅਤੇ ਪਾਕਿਸਤਾਨ ਨੂੰ ਹਮੇਸ਼ਾ ਜੋੜ ਕੇ ਰੱਖਦਾ ਹੈ। ਕ੍ਰਿਕਟ ਨੂੰ ਧੰਨਵਾਦ। ਇਹ ਮੁਲਾਕਾਤ ਇਮਰਾਨ ਅਤੇ ਅਮਰਿੰਦਰ ਸਿੰਘ ਦੇ ਰਿਸ਼ਤਿਆਂ ਵਿਚਾਲੇ ਜੰਮੀ ਬਰਫ ਨੂੰ ਪਿਘਲਾਉਣ ਲਈ ਕਾਫੀ ਸੀ। ਇਸ ਮੁਲਾਕਾਤ ਨੇ ਭਵਿੱਖ ਵਿਚ ਰਿਸ਼ਤਿਆਂ ਨੂੰ ਮਜਬੂਤੀ ਦੇਣ ਦੇ ਸੰਕੇਤ ਦਿੱਤੇ ਹਨ।
ਵਰਲਡ ਕੁਆਲੀਫਾਇਰ ਲਈ ਰਵਾਨਾ ਹੋਵੇਗੀ ਬਲਿਊ ਟਾਈਗਰਸ
NEXT STORY