ਸਾਊਥੰਪਟਨ– ਇੰਗਲੈਂਡ ਦਾ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਆਸਟਰੇਲੀਆ ਵਿਰੁੱਧ ਹੋਣ ਵਾਲੇ ਸੀਰੀਜ਼ ਦੇ ਤੀਜੇ ਤੇ ਆਖਰੀ ਟੀ-20 ਮੁਕਾਬਲੇ ਵਿਚ ਨਿੱਜੀ ਕਾਰਣਾਂ ਦੀ ਵਜ੍ਹਾ ਨਾਲ ਨਹੀਂ ਖੇਡ ਸਕੇਗਾ। ਬਟਲਰ ਦੀ ਅਜੇਤੂ 77 ਦੌੜਾਂ ਦੀ ਤੂਫਾਨੀ ਪਾਰੀ ਦੇ ਦਮ 'ਤੇ ਇੰਗਲੈਂਡ ਨੇ ਆਸਟਰੇਲੀਆ ਨੂੰ ਐਤਵਾਰ ਨੂੰ ਦੂਜੇ ਟੀ-20 ਮੁਕਾਬਲੇ ਵਿਚ ਇਕਪਾਸੜ ਅੰਦਾਜ਼ ਵਿਚ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਸੀ ਪਰ ਨਿੱਜੀ ਕਾਰਣਾਂ ਨਾਲ ਉਹ ਆਖਰੀ ਮੈਚ ਵਿਚ ਉਪਲੱਬਧ ਨਹੀਂ ਹੋਵੇਗਾ।''
ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੇ ਬਿਆਨ ਜਾਰੀ ਕਰਕੇ ਕਿਹਾ,''ਇੰਗਲੈਂਡ ਦਾ ਬੱਲੇਬਾਜ਼ ਬਟਲਰ ਦੂਜੇ ਮੁਕਾਬਲੇ ਤੋਂ ਬਾਅਦ ਜੈਵਿਕ ਸੁਰੱਖਿਆ ਪ੍ਰੋਟੋਕਾਲ ਵਿਚੋਂ ਬਾਹਰ ਹੋ ਗਿਆ ਹੈ।'' ਬਟਲਰ ਹਾਲਾਂਕਿ ਆਸਟਰੇਲੀਆ ਵਿਰੁੱਧ 11 ਸਤੰਬਰ ਨੂੰ ਹੋਣ ਵਾਲੇ ਪਹਿਲੇ ਵਨ ਡੇ ਵਿਚ ਸ਼ਾਮਲ ਹੋਵੇਗਾ। ਇਸ ਵਿਚਾਲੇ ਟੀਮ ਦੇ ਕਪਤਾਨ ਇਯੋਨ ਮੋਰਗਨ ਦੇ ਵੀ ਤੀਜੇ ਟੀ-20 ਵਿਚ ਖੇਡਣ ਨੂੰ ਲੈ ਕੇ ਸ਼ੱਕ ਬਣਿਆ ਹੋਇਆ ਹੈ। ਮੋਰਗਨ ਨੂੰ ਦੂਜੇ ਮੈਚ ਦੌਰਾਨ ਉਂਗਲੀ ਵਿਚ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਮੈਦਾਨ ਵਿਚੋਂ ਬਾਹਰ ਚਲਾ ਗਿਆ ਸੀ। ਹਾਲਾਂਕਿ ਉਸ ਨੇ ਮੈਦਾਨ ਵਿਚ ਵਾਪਸੀ ਕੀਤੀ ਸੀ ਤੇ ਬੱਲੇਬਾਜ਼ੀ ਕਰਨ ਲਈ ਵੀ ਉਤਰਿਆ ਸੀ।
ਦਿਲਜੀਤ ਦੇ ਨਵੇਂ ਗਾਣੇ ’ਤੇ ਧਨਾਸ਼੍ਰੀ ਨੇ ਅਦਾਕਾਰਾ ਸਰਗੁਨ ਨਾਲ ਕੀਤਾ ਡਾਂਸ, ਦੀਵਾਨੇ ਹੋਏ ਲੋਕ
NEXT STORY