ਬਾਲੀ- ਭਾਰਤੀ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੂੰ ਐਤਵਾਰ ਨੂੰ ਇੱਥੇ ਖ਼ਿਤਾਬੀ ਮੁਕਾਬਲੇ 'ਚ ਦੱਖਣੀ ਕੋਰੀਆ ਦੀ ਆਨ ਸਿਯੋਂਗ ਤੋਂ ਸਿੱਧੇ ਗੇਮ 'ਚ ਹਾਰਨ ਦੇ ਕਾਰਨ ਬੀ. ਡਬਲਯੂ. ਐੱਫ. ਵਿਸ਼ਵ ਟੂਰ ਫ਼ਾਈਨਲਸ 'ਚ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਦੇ ਕੋਲ ਵਿਸ਼ਵ 'ਚ ਛੇਵੇਂ ਨੰਬਰ ਦੀ ਕੋਰੀਆਈ ਖਿਡਾਰੀ ਦੇ ਖੇਡ ਦਾ ਕੋਈ ਜਵਾਬ ਨਹੀਂ ਸੀ ਤੇ ਉਹ ਆਸਾਨੀ ਨਾਲ 16-21, 12-21 ਨਾਲ ਹਾਰ ਗਈ।
ਸਿਯੋਂਗ ਨੇ ਨੈੱਟ 'ਤੇ ਬਿਹਤਰੀਨ ਖੇਡ ਦਿਖਾਇਆ ਤੇ ਬੇਸਲਾਈਨ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 39 ਮਿੰਟ ਤਕ ਚਲੇ ਮੈਚ 'ਚ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਭਾਰਤੀ ਖਿਡਾਰੀ ਨੂੰ ਕਿਸੇ ਵੀ ਸਮੇਂ ਵਾਪਸੀ ਦਾ ਮੌਕਾ ਨਹੀਂ ਦਿੱਤਾ। ਸਿਯੋਂਗ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਮਾਸਟਰਸ ਤੇ ਇੰਡੋਨੇਸ਼ੀਆ ਓਪਨ ਦੇ ਖ਼ਿਤਾਬ ਜਿੱਤੇ ਸਨ। ਉਨ੍ਹਾਂ ਨੇ ਅਕਤੂਬਰ 'ਚ ਡੈਨਮਾਰਕ ਓਪਨ ਦੇ ਕੁਆਰਟਰ ਫ਼ਾਈਨਲ 'ਚ ਵੀ ਸਿੰਧੂ ਨੂੰ ਹਰਾਇਆ ਸੀ। ਇਹ ਤੀਜਾ ਮੌਕਾ ਸੀ ਜਦੋਂ ਸਿੰਧੂ ਟੂਰਨਾਮੈਂਟ ਦੇ ਫ਼ਾਈਨਲ 'ਚ ਪੁੱਜੀ ਸੀ। ਉਹ 2018 'ਚ ਖ਼ਿਤਾਬ ਜਿੱਤ ਕੇ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਬਣੀ ਸੀ।
ਸ਼ੁਭਮਨ ਤੇ ਮਯੰਕ ਸੱਟ ਦਾ ਸ਼ਿਕਾਰ, BCCI ਨੇ ਦੋਵੇਂ ਖਿਡਾਰੀਆਂ ਦੀ ਫਿਟਨੈੱਸ 'ਤੇ ਦਿੱਤੀ ਵੱਡੀ ਅਪਡੇਟ
NEXT STORY