ਮੈਲਬੋਰਨ- ਆਸਟਰੇਲੀਆ ਦੇ ਪਾਬੰਦੀਸ਼ੁਦਾ ਸਾਬਕਾ ਕਪਤਾਨ ਸਟੀਵ ਸਮਿਥ ਨੇ ਬੁੱਧਵਾਰ ਕਿਹਾ ਕਿ ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀਆਂ ਜੇਮਸ ਸਦਰਲੈਂਡ ਤੇ ਪੈਟ ਹੋਵਾਰਡ ਨੇ ਟੀਮ ਵਿਚ 'ਹਰ ਹਾਲ ਵਿਚ ਜਿੱਤ' ਦਰਜ ਕਰਨ ਦੀ ਸੰਸਕ੍ਰਿਤੀ ਭਰਨ 'ਚ ਅਹਿਮ ਭੂਮਿਕਾ ਨਿਭਾਈ, ਜਿਸ ਕਾਰਨ ਟੀਮ ਨੂੰ ਗੇਂਦ ਨਾਲ ਛੇੜਖਾਨੀ ਕਰਨ ਵਰਗੀ ਵਿਵਾਦਪੂਰਨ ਘਟਨਾ 'ਚੋਂ ਲੰਘਣਾ ਪਿਆ।
ਸਮਿਥ 'ਤੇ ਇਸ ਘਟਨਾ 'ਚ ਸ਼ਾਮਲ ਹੋਣ ਕਾਰਨ ਇਕ ਸਾਲ ਦੀ ਪਾਬੰਦੀ ਲਾ ਦਿੱਤੀ ਸੀ ਤੇ ਇਸ ਤੋਂ ਬਾਅਦ ਆਸਟਰੇਲੀਆਈ ਕ੍ਰਿਕਟ ਸੰਸਕ੍ਰਿਤੀ ਦੀ ਸਮੀਖਿਆ ਕੀਤੀ ਗਈ। ਸਮਿਥ ਨੇ ਕਿਹਾ, ''ਮੈਨੂੰ ਯਾਦ ਹੈ ਕਿ ਅਸੀਂ ਹੋਬਾਰਟ ਵਿਚ ਦੱਖਣੀ ਅਫਰੀਕਾ (ਨਵੰਬਰ 2016) 'ਚ ਹਾਰ ਗਏ ਸੀ ਤੇ ਇਹ ਟੈਸਟ ਕ੍ਰਿਕਟ 'ਚ ਸਾਡੀ ਲਗਾਤਾਰ 5ਵੀਂ ਹਾਰ ਸੀ। ਇਸ ਤੋਂ ਪਹਿਲਾਂ ਸ਼੍ਰੀਲੰਕਾ 'ਚ ਅਸੀਂ ਤਿੰਨ ਟੈਸਟ ਗੁਆਏ ਸਨ। ਮੈਨੂੰ ਯਾਦ ਹੈ ਕਿ ਜੇਮਸ ਸਦਰਲੈਂਡ ਤੇ ਪੈਟ ਹੋਵਾਰਡ ਕਮਰਿਆਂ ਵਿਚ ਆਏ ਤੇ ਉਨ੍ਹਾਂ ਨੇ ਅਸਲ ਵਿਚ ਕਿਹਾ ਕਿ ''ਅਸੀਂ ਤੁਹਾਨੂੰ ਖੇਡਣ ਲਈ ਪੈਸੇ ਨਹੀਂ ਦਿੰਦੇ, ਅਸੀਂ ਤੁਹਾਨੂੰ ਜਿੱਤਣ ਲਈ ਪੈਸੇ ਦਿੰਦੇ ਹਾਂ।''
ਉਸ ਨੇ ਕਿਹਾ, ''ਇਸ ਲਈ ਮੈਨੂੰ ਲੱਗਦਾ ਹੈ ਕਿ ਅਜਿਹਾ ਕਹਿਣਾ ਥੋੜ੍ਹਾ ਨਿਰਾਸ਼ਾਜਨਕ ਸੀ। ਅਸੀਂ ਮੈਚ ਗੁਆਉਣ ਲਈ ਨਹੀਂ ਖੇਡ ਰਹੇ ਸੀ, ਅਸੀਂ ਜਿੱਤ ਦੇ ਟੀਚੇ ਨਾਲ ਮੈਦਾਨ 'ਤੇ ਉਤਰਦੇ ਸੀ ਤੇ ਉਸ ਦੇ ਲਈ ਕੋਸ਼ਿਸ਼ ਕਰਦੇ ਸੀ ਤੇ ਆਪਣੇ ਵਲੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਸੀ।''
ਸਦਰਲੈਂਡ ਨੇ ਇਸ ਘਟਨਾ ਤੋਂ ਬਾਅਦ ਜਿਥੇ ਸੀ. ਏ. ਦੇ ਮੁੱਖ ਕਾਰਜਕਾਰੀ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਉਥੇ ਹੀ ਟੀਮ ਪ੍ਰਦਰਸ਼ਨ ਸਮੀਖਿਆ ਨਾਲ ਜੁੜੇ ਅਧਿਕਾਰੀ ਹੋਵਾਰਡ ਨੂੰ ਪਿਛਲੇ ਮਹੀਨੇ ਆਜ਼ਾਦ ਕਮੇਟੀ ਨੇ ਸਮੀਖਿਆ ਤੋਂ ਬਾਅਦ ਬਰਖਾਸਤ ਕਰ ਦਿੱਤਾ ਸੀ। ਹੋਵਾਰਡ ਉਨ੍ਹਾਂ ਲੋਕਾਂ 'ਚ ਸ਼ਾਮਲ ਸੀ, ਜਿਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਸਮਿਥ ਤੇ ਹੋਰਨਾਂ ਖਿਡਾਰੀਆਂ 'ਤੇ ਸਵਾਲ ਉਠਾਏ ਸਨ।
ਪਾਕਿ 181 ਦੌੜਾਂ 'ਤੇ ਢੇਰ, ਦੱ. ਅਫਰੀਕਾ ਦਾ ਚੋਟੀਕ੍ਰਮ ਵੀ ਲੜਖੜਾਇਆ
NEXT STORY