ਮੈਲਬੋਰਨ— ਆਲਰਾਊਂਡਰ ਕੈਮਰਨ ਗ੍ਰੀਨ ਨੂੰ ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਪਹਿਲੀ ਵਾਰ ਕਰਾਰਬੱਧ ਖਿਡਾਰੀਆਂ ’ਚ ਸ਼ਾਮਲ ਕੀਤਾ ਹੈ ਪਰ ਸ਼ੁੱਕਰਵਾਰ ਨੂੰ ਐਲਾਨੀ 17 ਖਿਡਾਰੀਆਂ ਦੀ ਸੂਚੀ ’ਚ ਮੈਥਿਊ ਵੇਡ ਤੇ ਟ੍ਰੇਵਿਸ ਹੈੱਡ ਜਿਹੇ ਵੱਡੇ ਨਾਵਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : MI ਖ਼ਿਲਾਫ਼ ਮੈਚ ਤੋਂ ਪਹਿਲਾਂ ਬੋਲੇ ਸਹਿਵਾਗ, ਇਸ ਕਾਰਨ ਪ੍ਰਭਾਵਿਤ ਹੋ ਰਹੀ ਹੈ ਸ਼ੰਮੀ ਦੀ ‘ਗੇਂਦਬਾਜ਼ੀ’
ਭਾਰਤ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ’ਚ 33.71 ਦੀ ਔਸਤ ਨਾਲ 236 ਦੌੜਾਂ ਬਣਾਉਣ ਵਾਲੇ ਗ੍ਰੀਨ ਸੂਚੀ ’ਚ ਸ਼ਾਮਲ ਇਕਮਾਤਰ ਨਵਾਂ ਨਾਂ ਹੈ। ਇਸ ਸੂਚੀ ’ਚ ਪਹਿਲੇ 20 ਖਿਡਾਰੀ ਸ਼ਾਮਲ ਸਨ ਪਰ ਆਗਾਮੀ ਸੈਸ਼ਨ ਲਈ ਸਿਰਫ਼ 17 ਖਿਡਾਰੀਆਂ ਨੂੰ ਹੀ ਕਰਾਰ ਸੌਂਪਿਆ ਗਿਆ ਹੈ। ਹੈੱਡ ਤੇ ਵਿਕਟਕੀਪਰ ਬੱਲੇਬਾਜ਼ ਵੇਡ ਤੋਂ ਇਲਾਵਾ ਸਲਾਮੀ ਬੱਲੇਬਾਜ਼ ਜੋ ਬਰਨਸ, ਆਲਰਾਊਂਡਰ ਮਿਸ਼ੇਲ ਮਾਰਸ਼ ਤੇ ਮਾਰਕਸ ਸਟੋਈਨਿਸ ਨੂੰ 2021-22 ਸੈਸ਼ਨ ਲਈ ਕਰਾਰਬੱਧ ਖਿਡਾਰੀਆਂ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਸ ਸੈਸ਼ਨ ’ਚ ਆਸਟਰੇਲੀਆ ਨੂੰ ਭਾਰਤ ’ਚ ਟੀ-20 ਵਰਲਡ ਕੱਪ ਦੇ ਇਲਾਵਾ ਘਰੇਲੂ ਏਸ਼ੇਜ਼ ਸੀਰੀਜ਼ ਖੇਡਣੀ ਹੈ। ਰਾਸ਼ਟਰੀ ਚੋਣਕਰਤਾ ਟ੍ਰੇਵਰ ਹਾਂਨਸ ਨੇੇ ਬਿਆਨ ’ਚ ਕਿਹਾ, ‘‘ਅੱਜ ਜਿਨ੍ਹਾਂ 17 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਾ ਹੈ ਸਾਨੂੰ ਉਨ੍ਹਾਂ ’ਤੇ ਪੂਰਾ ਯਕੀਨ ਹੈ। ਆਸਟਰੇਲੀਆ ਪੁਰਸ਼ ਟੀਮ ਦਾ ਇਸ ਸੈਸ਼ਨ ’ਚ ਤਿੰਨੇ ਫ਼ਾਰਮੈਟ ’ਚ ਕਾਫ਼ੀ ਰੁਝੇਵੇਂ ਭਰਿਆ ਪ੍ਰੋਗਰਾਮ ਹੈ।’’
ਇਹ ਵੀ ਪੜ੍ਹੋ : ਜੋਸ ਬਟਲਰ ਨੇ ਵਿਖਾਈ ਖੇਡ ਭਾਵਨਾ, ਬੰਨੇ੍ਹ ਪਡੀਕੱਲ ਦੇ ਬੂਟ ਦੇ ਤਸਮੇ (ਵੀਡੀਓ)
ਕ੍ਰਿਕਟ ਆਸਟਰੇਲੀਆ ਨੇ ਜਿਨ੍ਹਾਂ 17 ਖਿਡਾਰੀਆਂ ਨੂੰ ਕਰਾਰ ਦੀ ਸੂਚੀ ’ਚ ਸ਼ਾਮਲ ਕੀਤਾ ਹੈ ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ - ਐਸ਼ਟਨ ਐਗਰ, ਐਲੇਕਸ ਕੇਰੀ, ਪੈਟ ਕਮਿੰਸ, ਆਰੋਨ ਫਿੰਚ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ , ਮਾਨਰਸ ਲਾਬੁਸ਼ੇਨ, ਨਾਥਨ ਲਿਓਨ, ਗਲੇਨ ਮੈਕਸਵੇਲ, ਟਿਮ ਪੇਨ, ਜੇਮਸ ਪੈਟਿਨਸਨ, ਜੇਨੀ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਡੇਵਿਡ ਵਾਰਨਰ, ਐਡਮ ਜ਼ਾਂਪਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
MI ਖ਼ਿਲਾਫ਼ ਮੈਚ ਤੋਂ ਪਹਿਲਾਂ ਬੋਲੇ ਸਹਿਵਾਗ, ਇਸ ਕਾਰਨ ਪ੍ਰਭਾਵਿਤ ਹੋ ਰਹੀ ਹੈ ਸ਼ੰਮੀ ਦੀ ‘ਗੇਂਦਬਾਜ਼ੀ’
NEXT STORY