ਸਪੋਰਟਸ ਡੈਸਕ— ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਰਾਜਸਥਾਨ ਰਾਇਲਜ਼ (ਆਰ. ਆਰ.) ਖ਼ਿਲਾਫ਼ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 2021 ਦੇ 16ਵੇਂ ਮੈਚ ’ਚ 10 ਵਿਕਟਾਂ ਨਾਲ ਜਿੱਤ ਦਰਜ ਕੀਤੀ। ਆਰ. ਸੀ. ਬੀ. ਦੇ ਓਪਨਰ ਬੱਲੇਬਾਜ਼ ਦੇਵਦੱਤ ਪਡੀਕੱਲ ਨੇ ਸੈਂਕੜੇ (101 ਦੌੜਾਂ) ਤੇ ਵਿਰਾਟ ਕੋਹਲੀ (ਅਜੇਤੂ 72 ਦੌੜਾਂ) ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਆਰ. ਸੀ. ਬੀ. ਨੇ ਭਾਵੇਂ ਹੀ ਇਹ ਮੈਚ ਆਪਣੇ ਨਾਂ ਕਰ ਲਿਆ ਪਰ ਰਾਜਸਥਾਨ ਦੇ ਖਿਡਾਰੀ ਜੋਸ ਬਟਲਰ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਸਾਰਿਆਂ ਦਾ ਦਿਲ ਜਿੱਤ ਲਿਆ।
ਇਹ ਵੀ ਪੜ੍ਹੋ : ਸਨਰਾਈਜ਼ਰਜ਼ ਹੈਦਰਾਬਾਦ ਨੂੰ ਲੱਗਾ ਵੱਡਾ ਝਟਕਾ, IPL ਤੋਂ ਬਾਹਰ ਹੋਇਆ ਇਹ ਧਾਕੜ ਕ੍ਰਿਕਟਰ
ਆਈ. ਪੀ. ਐੱਲ. ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ’ਚ ਜੋਸ ਬਟਲਰ ਆਰ. ਸੀ. ਬੀ. ਦੇ ਓਪਨਰ ਪਡੀਕੱਲ ਦੇ ਬੂਟਾਂ ਦੇ ਤਸਮੇ ਬੰਨ੍ਹਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ ਤੇ ਬਟਲਰ ਦੀ ਕਾਫ਼ੀ ਸ਼ਲਾਘਾ ਵੀ ਹੋ ਰਹੀ ਹੈ। ਆਈ. ਪੀ. ਐੱਲ. ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਪਿਰਟ ਆਫ਼ ਕ੍ਰਿਕਟ ਹੈਸ਼ਟੈਗ ਦੀ ਵਰਤੋਂ ਕੀਤੀ ਤੇ ਇਸ ਵੀਡੀਓ ਨੂੰ ਜੋਸ ਬਟਲਰ ਤੇ ਦੇਵਦੱਤ ਪਡੀਕੱਲ ਨੂੰ ਟੈਗ ਕੀਤਾ ਹੈ।
ਇਸ ਵੀਡੀਓ ਨੂੰ 16 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਜਦਕਿ 2500 ਦੇ ਕਰੀਬ ਲੋਕਾਂ ਨੇ ਇਸ ’ਤੇ ਕੁਮੈਂਟ ਵੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪਡੀਕੱਲ ਕੋਰੋਨਾ ਤੋਂ ਉੱਭਰਨ ਦੇ ਬਾਅਦ ਆਰ. ਸੀ. ਬੀ. ’ਚ ਸ਼ਾਮਲ ਹੋਏ ਤੇ ਚੇਨੱਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ ’ਚ ਸੈਂਕੜੇ ਵਾਲੀ ਪਾਰੀ ਖੇਡਦੇ ਹੋਏ ਟੀਮ ਨੂੰ ਵੱਡੀ ਜਿੱਤ ਦਿਵਾਉਣ ’ਚ ਮਦਦ ਕੀਤੀ।
ਇਹ ਵੀ ਪੜ੍ਹੋ : IPL 2021: ਅਕਸ਼ਰ ਪਟੇਲ ਕੋਰੋਨਾ ਨੂੰ ਹਰਾ ਮੁੜ ਦਿੱਲੀ ਕੈਪੀਟਲਸ ਨਾਲ ਜੁੜੇ (ਵੀਡੀਓ)
ਮੈਚ ਦੇ ਬਾਅਦ ਪਡੀਕੱਲ ਨੇ ਕਿਹਾ, ਇਹ ਖ਼ਾਸ ਰਿਹਾ। ਮੈਂ ਸਿਰਫ਼ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਮੈਂ ਕੋਰੋਨਾ ਦਾ ਸ਼ਿਕਾਰ ਹੋਇਆ ਤਾਂ ਮੈਂ ਸੋਚ ਰਿਹਾ ਸੀ ਕਿ ਮੈਂ ਇੱਥੇ ਆ ਕੇ ਪਹਿਲਾ ਮੈਚ ਖੇਡਦਾ। ਮੈਂ ਅਜਿਹਾ ਨਹੀਂ ਕਰ ਸਕਦਾ ਸੀ ਪਰ ਟੀਮ ਦੀ ਜਿੱਤ ’ਚ ਯੋਗਦਾਨ ਦੇਣ ਦਾ ਚਾਹਵਾਨ ਸੀ। ਵਿਕਟ ਅਸਲ ’ਚ ਚੰਗੀ ਤਰ੍ਹਾਂ ਨਾਲ ਆ ਰਿਹਾ ਸੀ ਤੇ ਸਾਨੂੰ ਚੰਗੀ ਸ਼ੁਰੂਆਤ ਮਿਲੀ। ਜਦੋਂ ਤੁਸੀਂ ਇਸ ਤਰ੍ਹਾਂ ਦੀ ਸਾਂਝੇਦਾਰੀ ’ਚ ਉਤਰਦੇ ਹੋ ਤਾਂ ਦੂਜੇ ਪਾਸਿਓਂ ਦੌੜਾਂ ਬਣਾਉਣ ’ਚ ਮਦਦ ਮਿਲਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021: ਅਕਸ਼ਰ ਪਟੇਲ ਕੋਰੋਨਾ ਨੂੰ ਹਰਾ ਮੁੜ ਦਿੱਲੀ ਕੈਪੀਟਲਸ ਨਾਲ ਜੁੜੇ (ਵੀਡੀਓ)
NEXT STORY