ਬੈਂਗਲੁਰੂ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਗਾ ਨਿਲਾਮੀ ਦੇ ਪਹਿਲੇ ਦਿਨ ਵਿਕੇ ਖਿਡਾਰੀਆਂ 'ਚ ਸ਼ਾਮਲ ਭਾਰਤੀ ਆਲਰਾਊਂਡਰ ਦੀਪਕ ਚਾਹਰ ਨੇ ਕਿਹਾ ਕਿ ਉਹ ਹਮੇਸ਼ਾ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਨਾਲ ਖੇਡਣਾ ਚਾਹੁੰਦੇ ਸਨ। ਚਾਹਰ ਨੂੰ ਸ਼ਨੀਵਾਰ ਨੂੰ ਮੇਗਾ ਆਕਸ਼ਨ 'ਚ ਸੀ. ਐੱਸ. ਕੇ. ਨੇ 14 ਕਰੋੜ ਦੀ ਭਾਰੀ ਬੋਲੀ ਲਗਾ ਕੇ ਖਰੀਦਿਆ ਸੀ। ਚਾਹਰ ਲਈ ਸੀ. ਐੱਸ. ਕੇ. ਤੇ ਰਾਜਸਥਾਨ ਰਾਇਲਜ਼ ਦਰਮਿਆਨ ਟੱਕਰ ਸੀ ਤੇ ਅੰਤ 'ਚ ਚੇਨਈ ਨੇ ਬਾਜ਼ੀ ਮਾਰੀ।
ਸੀ. ਐੱਸ. ਕੇ. ਵਲੋਂ ਖਰੀਦੇ ਜਾਣ ਦੇ ਬਾਅਦ ਚਾਹਰ ਨੇ ਕਿਹਾ, ਸੀ. ਐੱਸ. ਕੇ. 'ਚ ਵਾਪਸ ਆ ਕੇ ਅਸਲ 'ਚ ਖ਼ੁਸ਼ ਹਾਂ ਤੇ ਮੇਰੇ 'ਤੇ ਵਿਸ਼ਵਾਸ ਦਿਖਾਉਣ ਲਈ ਮਾਹੀ ਭਰਾ (ਐੱਮ. ਐੱਸ. ਧੋਨੀ) ਤੇ ਪ੍ਰਬੰਧਨ ਦਾ ਬਹੁਤ-ਬਹੁਤ ਧੰਨਵਾਦ। ਮੈਂ ਕਿਸੇ ਹੋਰ ਟੀਮ ਲਈ ਖੇਡਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ। ਮੈਂ ਸਿਰਫ਼ ਸੀ. ਐੱਸ. ਕੇ. ਲਈ ਖੇਡਣਾ ਚਾਹੁੰਦਾ ਸੀ।
ਆਈ. ਪੀ. ਐੱਲ. ਨਿਲਾਮੀ ਦੇ ਪਹਿਲੇ ਦਿਨ ਇਸ਼ਾਨ ਕਿਸ਼ਨ, ਸ਼੍ਰੇਅਸ ਅਈਅਰ ਤੇ ਦੀਪਕ ਚਾਹਰ ਚੋਟੀ 'ਤੇ ਹਨ। ਕਿਸ਼ਨ ਨੂੰ ਮੁੰਬਈ ਇੰਡੀਅਨਜ਼ ਨੇ 15.25 ਕਰੋੜ ਰੁਪਏ ਜਦਕਿ ਚਾਹਰ ਨੂੰ ਚੇਨਈ ਨੇ 14 ਕਰੋੜ ਰੁਪਏ 'ਚ ਖਰੀਦਿਆ ਸੀ। ਕੋਲਕਾਤਾ ਨਾਈਟ ਰਾਈਡਰਜ਼ ਨੇ ਅਈਅਰ ਨੂੰ 12.25 ਕਰੋੜ ਰੁਪਏ 'ਚ ਖਰੀਦਿਆ ਤੇ ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਵਲੋਂ 10 ਕਰੋੜ ਰੁਪਏ 'ਚ ਖ਼ਰੀਦੇ ਜਾਣ ਦੇ ਬਾਅਦ ਅਨਕੈਪਡ ਖਿਡਾਰੀਆਂ 'ਚ ਆਵੇਸ਼ ਖ਼ਾਨ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਬਣੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ ਕੈਪੀਟਲਸ ਨਾਲ ਜੁੜੇ ਡੇਵਿਡ ਵਾਰਨਰ, ਫ੍ਰੈਂਚਾਈਜ਼ੀ ਸਹਿ-ਮਾਲਕ ਜਿੰਦਲ ਨੇ ਕਹੀ ਇਹ ਗੱਲ
NEXT STORY