ਬੈਂਗਲੁਰੂ- ਆਸਟਰੇਲੀਆ ਦੇ ਧਾਕੜ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਸਨਰਾਈਜ਼ਰਜ਼ ਹੈਦਰਾਬਾਦ ਤੋਂ ਰਿਸ਼ਤਾ ਖ਼ਤਮ ਹੋਣ ਦੇ ਬਾਅਦ ਫਿਰ ਤੋਂ ਦਿੱਲੀ ਕੈਪੀਟਲਸ ਦੀ ਟੀਮ ਨਾਲ ਜੁੜ ਕੇ ਖ਼ੁਸ਼ ਹਨ ਜਿੱਥੋਂ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਹ ਵਾਰਨਰ ਤੇ ਦਿੱਲੀ ਦੋਵਾਂ ਲਈ ਫ਼ਾਇਦੇ ਦੀ ਸਥਿਤੀ ਰਹੀ ਹੈ।
ਇਹ ਵੀ ਪੜ੍ਹੋ : ਹੁੱਡਾ-ਕਰੁਣਾਲ ਤੋਂ ਲੈ ਕੇ ਅਸ਼ਵਿਨ-ਬਟਲਰ ਤੱਕ, IPL ਨਿਲਾਮੀ 'ਚ ਦੁਸ਼ਮਣ ਬਣੇ ਸਾਥੀ
ਦਿੱਲੀ ਫ੍ਰੈਂਚਾਈਜ਼ੀ ਦੇ ਸਹਿ-ਮਾਲਕ ਪਾਰਥ ਜ਼ਿੰਦਲ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਨੂੰ ਵਾਰਨਰ ਜਿਹਾ ਧਾਕੜ ਖਿਡਾਰੀ ਸਿਰਫ਼ 6 ਕਰੋੜ 25 ਲੱਖ ਰੁਪਏ 'ਚ ਮਿਲ ਜਾਵੇਗਾ। ਜਿੱਥੋਂ ਤਕ ਵਾਰਨਰ ਦਾ ਸਵਾਲ ਹੈ ਤਾਂ ਸਨਰਾਈਜ਼ਰਜ਼ ਦੇ ਨਾਲ ਉਸ ਦੇ ਰਿਸ਼ਤਿਆਂ 'ਚ ਪਿਛਲੇ ਸਾਲ ਖਟਾਸ ਪੈਦਾ ਹੋ ਗਈ ਸੀ ਜਦਕਿ ਉਨ੍ਹਾਂ ਨੂੰ ਟੂਰਨਾਮੈਂਟ ਦੇ ਵਿਚਾਲੇ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ ਤੇ ਬਾਅਦ 'ਚ ਉਨ੍ਹਾਂ ਨੂੰ ਪਲੇਇੰਗ ਇਲੈਵਨ 'ਚ ਵੀ ਜਗ੍ਹਾ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ : IPL Auction 2022 : ਸਭ ਤੋਂ ਮਹਿੰਗੇ ਵਿਕਣ ਵਾਲੇ ਟਾਪ 10 ਖਿਡਾਰੀ
ਵਾਰਨਰ ਨੇ ਆਈ. ਪੀ. ਐੱਲ. ਦੀ ਆਪਣੀ ਯਾਤਰਾ ਦਿੱਲੀ ਫ੍ਰੈਂਚਾਈਜ਼ੀ ਦੀ ਟੀਮ ਤੋਂ ਹੀ ਸ਼ੁਰੂ ਕੀਤੀ ਸੀ ਤੇ ਉਨ੍ਹਾਂ ਨੇ ਮੁੜ ਟੀਮ ਨਾਲ ਜੁੜਨ 'ਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮੈਂ ਜਿੱਥੋਂ ਸ਼ੁਰੂਆਤ ਕੀਤੀ ਸੀ ਫਿਰ ਤੋਂ ਉਸੇ ਟੀਮ ਨਲ ਜੁੜ ਰਿਹਾ ਹਾਂ। ਮੈਂ ਅਸਲ 'ਚ ਉਤਸ਼ਾਹਤ ਹਾਂ। ਭਾਰਤ 'ਚ ਛੇਤੀ ਹੀ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਬੇਕਰਾਰ ਹਾਂ। ਇਸੇ ਦਰਮਿਆਨ ਜਿੰਦਲ ਨੇ ਕਿਹਾ- ਡੇਵਿਡ ਵਾਰਨਰ ਨੂੰ ਖ਼ਰੀਦ ਕੇ ਅਸਲ 'ਚ ਅਸੀਂ ਬਹੁਤ ਉਤਸ਼ਾਹਤ ਹਾਂ। ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਇਸ ਤਰ੍ਹਾਂ ਦਾ ਧਾਕੜ ਖਿਡਾਰੀ 6 ਕਰੋੜ 25 ਲੱਖ ਰੁਪਏ 'ਚ ਮਿਲ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹੁੱਡਾ-ਕਰੁਣਾਲ ਤੋਂ ਲੈ ਕੇ ਅਸ਼ਵਿਨ-ਬਟਲਰ ਤੱਕ, IPL ਨਿਲਾਮੀ 'ਚ ਦੁਸ਼ਮਣ ਬਣੇ ਸਾਥੀ
NEXT STORY