ਪੱਲੇਕੇਲੇ— ਸ਼੍ਰੀਲੰਕਾ ਦੇ ਕਾਰਜਕਾਰੀ ਕਪਤਾਨ ਚਮਾਰਾ ਕਾਪੂਗੇਦੇਰਾ ਨੇ ਕਿਹਾ ਕਿ ਭਾਰਤ ਵਿਰੁੱਧ ਦੂਜੇ ਵਨ ਡੇ ਵਿਚ ਮਿਲੀ ਹਾਰ ਦੇ ਬਾਵਜੂਦ ਉਸ ਦੇ ਖਿਡਾਰੀਆਂ ਦੇ ਜੁਝਾਰੂਪਣ ਨੇ ਉਸ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਮੌਜੂਦਾ ਸੀਰੀਜ਼ ਵਿਚ ਮੈਚ ਜਿੱਤ ਸਕਦੇ ਹਨ। ਉਸ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਜੂਝ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਟੀਮ ਦਾ ਮਾਹੌਲ ਬਹੁਤ ਵਧੀਆ ਹੈ। ਅਸੀਂ ਜਿਸ ਤਰ੍ਹਾਂ ਖੇਡੇ, ਉਸ ਨਾਲ ਅਸੀਂ ਕਾਫੀ ਆਤਮ-ਵਿਸ਼ਵਾਸ ਨਾਲ ਭਰੇ ਹੋਏ ਹਾਂ। ਅਸੀਂ ਇਕਜੁੱਟ ਹਾਂ ਤੇ ਉਮੀਦ ਕਰਦੇ ਹਾਂ ਕਿ ਇਕ ਜਿੱਤ ਦਰਜ ਕਰਾਂਗੇ। ਪਿਛਲੇ ਮੈਚ ਦੀ ਕੋਸ਼ਿਸ਼ ਨੂੰ ਦੇਖਦੇ ਹੋਏ ਸਾਨੂੰ ਭਰੋਸਾ ਹੈ ਕਿ ਅਸੀਂ ਜਿੱਤ ਸਕਦੇ ਹਾਂ। ਅਸੀਂ ਸੱਚਮੁੱਚ ਕਾਫੀ ਚੰਗਾ ਖੇਡੇ ਸੀ।
ਪ੍ਰੋ ਕਬੱਡੀ ਲੀਗ : ਪਟਨਾ ਪਾਈਰੇਟ੍ਰਸ ਨੇ ਤਮਿਲ ਥਲਾਈਵਾਸ ਨੂੰ ਹਰਾਇਆ
NEXT STORY