ਕੋਲਕਾਤਾ– ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ.ਆਰ.) ਦੇ 17 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਘਰੇਲੂ ਆਈ. ਪੀ. ਐੱਲ. ਮੈਚ ਦੇ ਪ੍ਰੋਗਰਾਮ ਵਿਚ ਬਦਲਾਅ ਤਕਰੀਬਨ ਤੈਅ ਹੈ ਕਿਉਂਕਿ ਸਥਾਨਕ ਪੁਲਸ ਨੇ ਉਸ ਦਿਨ ਰਾਮਨੌਮੀ ਸਮਾਰੋਹ ਕਾਰਨ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਅਸਮਰੱਥਾ ਜਤਾਈ ਹੈ। ਬੰਗਾਲ ਕ੍ਰਿਕਟ ਸੰਘ (ਕੈਬ) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਇਹ ਜਾਣਕਾਰੀ ਦਿੱਤੀ। 7 ਪੜਾਅ ਦੀਆਂ ਆਮ ਚੋਣਾਂ ਦੇ ਪਹਿਲੇ ਪੜਾਅ ਵਿਚ 19 ਅਪ੍ਰੈਲ ਨੂੰ ਬੰਗਾਲ ਵਿਚ ਵੀ ਵੋਟਿੰਗ ਹੋਣੀ ਹੈ। ਕੋਲਕਾਤਾ ਵਿਚ ਵੋਟਿੰਗ 1 ਜੂਨ ਨੂੰ ਹੋਵੇਗੀ।
ਕੋਲਕਾਤਾ ਪੁਲਸ ਨੇ ਕੈਬ ਮੁਖੀ ਸਨੇਹਾਸ਼ੀਸ਼ ਗਾਂਗੁਲੀ ਨੂੰ ਲਿਖੇ ਪੱਤਰ ਵਿਚ ਕਿਹਾ,‘‘ਮੈਚ ਰਾਮਨੌਮੀ ਦੇ ਦਿਨ ਪੈ ਰਿਹਾ ਹੈ ਤੇ ਚੋਣਾਂ ਲਈ ਵੀ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ,ਇਸ ਲਈ 17 ਅਪ੍ਰੈਲ ਨੂੰ ਮੈਚ ਲਈ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨਾ ਸਾਡੇ ਲਈ ਸੰਭਵ ਨਹੀਂ ਹੋਵੇਗਾ।’’
ਕੈਬ ਨੇ ਸੁਝਾਅ ਦਿੱਤਾ ਹੈ ਕਿ ਮੈਚ ਨੂੰ ਜਾਂ ਤਾਂ ਇਕ ਦਿਨ ਪਹਿਲਾਂ (16 ਅਪ੍ਰੈਲ) ਕਰ ਦਿੱਤਾ ਜਾਵੇ ਜਾਂ 24 ਘੰਟੇ ਅੱਗੇ ਵਧਾ ਕੇ 18 ਅਪ੍ਰੈਲ ਨੂੰ ਕੀਤਾ ਜਾਵੇ।
ਲੋੜ ਪੈਣ ’ਤੇ ਹੀ ਉੱਪਰਲੇ ਕ੍ਰਮ ’ਚ ਬੱਲੇਬਾਜ਼ੀ ਕਰੇਗਾ ਧੋਨੀ : ਕਲਾਰਕ
NEXT STORY