ਲੰਦਨ— ਬੰਗਲਾਦੇਸ਼ ਦੇ ਕਪਤਾਨ ਮਸ਼ਰਫੀ ਮੁਰਤਜਾ ਨੇ ਵਰਲਡ ਕੱਪ ਤੋਂ ਟੀਮ ਦਾ ਸਫਰ ਖਤਮ ਹੋਣ ਤੋਂ ਬਾਅਦ ਮੰਨਿਆ ਕਿ ਉਨ੍ਹਾਂ ਨੂੰ ਆਪਣੇ ਭਵਿੱਖ 'ਤੇ ਫੈਸਲਾ ਕਰਨ ਲਈ ਸਮੇਂ ਦੀ ਜ਼ਰੂਰਤ ਹੈ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਟੀਮ ਦੇ ਵਰਲਡ ਕੱਪ ਚੋਂ ਬਾਹਰ ਹੋਣ ਤੋਂ ਬਾਅਦ ਸੰਨਿਆਸ ਲੈ ਲੈਣਗੇ ਜਾਂ ਅਸਤੀਫਾ ਦੇ ਦੇਣਗੇ। ਮਸ਼ਰਫੀ ਦੀ ਟੀਮ ਸ਼ੁੱਕਰਵਾਰ ਨੂੰ ਲਾਰਡਸ 'ਤੇ ਪਾਕਿਸਤਾਨ ਤੋਂ 94 ਦੌੜਾਂ ਨਾਲ ਹਾਰ ਗਈ। ਹਾਲਾਂਕਿ ਦੋਨੋਂ ਟੀਮਾਂ ਵਰਲਡ ਕੱਪ ਤੋਂ ਰੂਖਸਤ ਹੋ ਗਈਆਂ ਹਨ।
ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਮਸ਼ਰਫੀ ਦੇ ਭਵਿੱਖ ਸਬੰਧਿਤ ਸਵਾਲ 'ਤੇ ਇਸ 35 ਸਾਲ ਦੇ ਖਿਡਾਰੀ ਨੇ ਆਪਣੀ ਯੋਜਨਾ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ, ''ਮੇਰੀ ਭਵਿੱਖ ਦੀ ਯੋਜਨਾ ਨਿਸ਼ਚਿਤ ਰੂਪ ਨਾਲ ਇੱਥੋਂ ਘਰ ਪਰਤਣਾ ਹੈ ਤੇ ਫਿਰ ਮੈਂ ਇਸ 'ਤੇ ਦੁਬਾਰਾ ਸੋਚਾਂਗਾ।
1992 ਵਰਲਡ ਕੱਪ ਦੇ ਭੁਲੇਖੇ 'ਚ ਰਿਹਾ ਪਾਕਿਸਤਾਨ
NEXT STORY