ਕੋਲੰਬੋ : ਆਈਸੀਸੀ ਟੀ-20 ਵਿਸ਼ਵ ਕੱਪ ਦੇ ਗਰੁੱਪ ਬੀ ਦੇ ਮੁਕਾਬਲੇ ਵਿੱਚ ਜ਼ਿੰਬਾਬਵੇ ਨੇ ਓਮਾਨ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸੋਮਵਾਰ ਨੂੰ ਕੋਲੰਬੋ ਵਿਖੇ ਖੇਡੇ ਗਏ ਇਸ ਮੈਚ ਵਿੱਚ ਜ਼ਿੰਬਾਬਵੇ ਨੇ ਹਰ ਖੇਤਰ ਵਿੱਚ ਦਬਦਬਾ ਬਣਾਈ ਰੱਖਿਆ ਅਤੇ ਓਮਾਨ ਨੂੰ ਮਹਿਜ਼ 103 ਦੌੜਾਂ 'ਤੇ ਢੇਰ ਕਰ ਦਿੱਤਾ।
104 ਦੌੜਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਨੇ ਬੇਹੱਦ ਹਮਲਾਵਰ ਰੁਖ਼ ਅਪਣਾਇਆ ਅਤੇ ਮਹਿਜ਼ 13.3 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਜ਼ਿੰਬਾਬਵੇ ਵੱਲੋਂ ਬ੍ਰਾਇਨ ਬੇਨੇਟ ਨੇ ਸਭ ਤੋਂ ਵੱਧ ਨਾਬਾਦ 48 ਦੌੜਾਂ ਦੀ ਪਾਰੀ ਖੇਡੀ, ਜਦਕਿ ਬ੍ਰੈਂਡਨ ਟੇਲਰ 31 ਦੌੜਾਂ ਬਣਾ ਕੇ ਰਿਟਾਇਰ ਹਰਟ ਹੋਏ। ਓਮਾਨ ਵੱਲੋਂ ਸੁਫਿਆਨ ਮਹਿਮੂਦ ਨੇ ਦੋਵੇਂ ਵਿਕਟਾਂ ਝਟਕਾਈਆਂ, ਪਰ ਉਹ ਆਪਣੀ ਟੀਮ ਨੂੰ ਕਰਾਰੀ ਹਾਰ ਤੋਂ ਨਹੀਂ ਬਚਾ ਸਕੇ।
ਰਾਹੁਲ ਦੇ ਸੈਂਕੜੇ ਨਾਲ ਮੁੰਬਈ ਨੂੰ ਹਰਾ ਕੇ ਕਰਨਾਟਕ ਰਣਜੀ ਟਰਾਫੀ ਸੈਮੀਫਾਈਨਲ 'ਚ ਪੁੱਜਾ
NEXT STORY