ਸਪੋਰਟਸ ਡੈਸਕ— ਸਪੇਨ ਦੀ ਧਾਕੜ ਬੈੱਡਮਿੰਟਨ ਖਿਡਾਰੀ ਕੈਰੋਲਿਨਾ ਮਾਰਿਨ ਨੇ ਮੰਗਲਵਾਰ ਨੂੰ ਸੱਟ ਦੀ ਵਜ੍ਹਾ ਨਾਲ ਟੋਕੀਓ ਓਲੰਪਿਕ ਤੋਂ ਹਟਣ ਦਾ ਫ਼ੈਸਲਾ ਕੀਤਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਦਿੱਤੀ। ਮਾਰਿਨ ਨੇ ਬਿਆਨ ’ਚ ਕਿਹਾ, ‘‘ਹਫ਼ਤੇ ਦੇ ਅੰਤ ’ਚ ਟੈਸਟਾਂ ਤੇ ਮੈਡੀਕਲ ਸਲਾਹ ਦੇ ਬਾਅਦ ਮੈਂ ਪੁਸ਼ਟੀ ਕਰ ਸਕਦੀ ਹਾਂ ਕਿ ਮੇਰੇ ਖੱਬੇ ਗੋਡੇ ’ਚ ਸੱਟ ਹੈ। ਇਸ ਹਫ਼ਤੇ ਮੇਰੀ ਸਰਜਰੀ ਹੋਵੇਗੀ ਤੇ ਫਿਰ ਰਿਹੈਬਲੀਟੇਸ਼ਨ ਪ੍ਰਕਿਰਿਆ ਤੋਂ ਗੁਜ਼ਰਾਂਗੀ।
ਉਨ੍ਹਾਂ ਕਿਹਾ, ‘‘ਇਹ ਇਕ ਝਟਕਾ ਹੈ ਜਿਸ ਦਾ ਸਾਹਮਣਾ ਮੈਨੂੰ ਕਰਨਾ ਪੈ ਰਿਹਾ ਹੈ। ਪਿਛਲੇ ਦੋ ਮਹੀਨਿਆਂ ’ਚ ਇਨ੍ਹਾਂ ਕਾਰਨਾਂ ਕਰਕੇ ਤਿਆਰੀ ਕਾਫ਼ੀ ਮੁਸ਼ਕਲ ਰਹੀ ਤੇ ਟੀਮ ਦੇ ਕੰਟਰੋਲ ’ਚ ਨਹੀਂ ਸੀ ਪਰ ਅਸੀਂ ਰੋਮਾਂਚਿਤ ਸੀ ਤੇ ਪਤਾ ਸੀ ਕਿ ਮੈਂ ਓਲੰਪਿਕ ਦੇ ਦੌਰਾਨ ਸਰਵਸ੍ਰੇਸ਼ਠ ਸਥਿਤੀ ’ਚ ਰਹਾਂਗੀ। ਅਜਿਹਾ ਹੁਣ ਮੁਮਕਿਨ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘‘ਇਨ੍ਹਾਂ ਦਿਨਾਂ ’ਚ ਸਹਿਯੋਗ ਤੇ ਸੰਦੇਸ਼ਾਂ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੀ। ਮੈਨੂੰ ਪਤਾ ਹੈ ਕਿ ਮੈਂ ਸੁਰੱਖਿਅਤ ਹੱਥਾਂ ’ਚ ਹਾਂ ਤੇ ਕਾਫ਼ੀ ਸਾਰੇ ਲੋਕ ਮੇਰੇ ਨਾਲ ਹਨ।’’
ਵੈਸਟਇੰਡੀਜ਼ ਦੇ ਕ੍ਰਿਕਟਰ ਨਿਕੋਲਸ ਪੂਰਨ ਨੇ ਮੰਗੇਤਰ ਐਲਿਸਾ ਮਿਗੁਏਲ ਨਾਲ ਕੀਤਾ ਵਿਆਹ
NEXT STORY