ਰੀਗਾ (ਲਾਤੀਵੀਆ), (ਨਿਕਲੇਸ਼ ਜੈਨ)–ਫਿਡੇ ਗ੍ਰੈਂਡ ਸਵਿਸ ਸ਼ਤਰੰਜ ਦੇ ਲਗਾਤਾਰ ਦੂਜੇ ਦਿਨ ਭਾਰਤ ਦੇ ਨੌਜਵਾਨ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਦੂਜੇ ਰਾਊਂਡ ਵਿਚ ਨਿਹਾਲ ਦਾ ਸਾਹਮਣਾ ਪਹਿਲੀ ਵਾਰ ਪ੍ਰਤੀਯੋਗਿਤਾ ਦੇ ਚੋਟੀ ਦਰਜਾ ਪ੍ਰਾਪਤ ਖਿਡਾਰੀ ਤੇ ਵਿਸ਼ਵ ਦੇ ਨੰਬਰ-2 ਯੂ. ਐੱਸ. ਏ. ਦੇ ਫਾਬਿਆਨੋ ਕਰੂਆਨਾ ਨਾਲ ਸੀ ਤੇ ਉਸ ਨੇ ਪਹਿਲੇ ਬੋਰਡ ’ਤੇ ਸਫੈਦ ਮੋਹਰਿਆਂ ਨਾਲ ਤਰਾਸ਼ ਡਿਫੈਂਸ ਵਿਚ 19 ਚਾਲਾਂ ਵਿਚ ਘੋੜੇ ਦੀ ਗਲਤ ਚਾਲ ਚੱਲਣ ਤੋਂ ਬਾਅਦ ਦੋ ਪਿਆਦੇ ਗੁਆ ਦਿੱਤੇ ਤੇ ਅਜਿਹੇ ਵਿਚ ਕਰੂਆਨਾ ਦੀ ਜਿੱਤ ਸਾਫ ਨਜ਼ਰ ਆ ਰਹੀ ਸੀ ਪਰ ਨਿਹਾਲ ਨੇ ਹਾਰ ਨਹੀਂ ਮੰਨੀ ਤੇ ਆਪਣੇ ਹਾਥੀ ਦੀ ਸਰਗਰਮੀ ਨਾਲ ਸ਼ਾਨਦਾਰ ਵਾਪਸੀ ਕਰਦੇ ਹੋਏ 53 ਚਾਲਾਂ ਵਿਚ ਮੈਚ ਵਿਚ ਇਕ ਪਿਆਦਾ ਘੱਟ ਹੋਣ ਦੇ ਬਾਵਜੂਦ ਮੈਚ ਨੂੰ ਡਰਾਅ ਕਰਨ ’ਤੇ ਕਰੂਆਨਾ ਨੂੰ ਮਜਬੂਰ ਕਰ ਦਿੱਤਾ।
ਲਾਈਵ ਸ਼ੋਅ 'ਚ ਬੇਇੱਜ਼ਤ ਹੋਣ 'ਤੇ ਭੜਕੇ ਸ਼ੋਏਬ ਅਖ਼ਤਰ, ਟੀ.ਵੀ. ਚੈਨਲ ਖ਼ਿਲਾਫ਼ ਦਿੱਤੀ ਤਿੱਖੀ ਪ੍ਰਤੀਕਿਰਿਆ
NEXT STORY